05/18/2024 10:03 PM

ਸਰਹੱਦ ‘ਤੇ ਨਸ਼ਾ ਤਸਕਰੀ ਖਿਲਾਫ਼ ਵੱਡੀ ਸਫ਼ਲਤਾ, BSF ਨੇ ਹੈਰੋਇਨ ਕੀਤੀ ਬਰਾਮਦ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਤਰਨਤਾਰਨ ਪੁਲਿਸ ਨੇ ਬੀ.ਐਸ.ਐਫ ਦੇ ਸਹਿਯੋਗ ਨਾਲ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦੇ ਖਿਲਾਫ ਕਾਰਵਾਈ ਕਰਦਿਆਂ 5.92 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਭਾਰਤ-ਪਾਕਿ ਸਰਹੱਦ ਨੇੜੇ 3 ਵੱਖ-ਵੱਖ ਥਾਵਾਂ ਤੋਂ ਪਾਕਿਸਤਾਨ ਸਮਰਥਿਤ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਤਿੰਨਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਫਾਰਵਰਡ-ਬੈਕਵਰਡ ਲਿੰਕਾਂ ਨੂੰ ਤੋੜਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।ਮੰਗਲਵਾਰ ਦੀ ਸਵੇਰ BSF ਨੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਨੌਸ਼ਹਿਰਾ ਢਾਲਾ BOP ‘ਤੇ ਸਰਹੱਦ ‘ਤੇ ਹਰਕਤ ਮਹਿਸੂਸ ਕੀਤੀ। ਪਾਕਿਸਤਾਨੀ ਤਸਕਰਾਂ ਨੇ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟੇ ਸਨ। ਜਿਸਦੀ ਸੂਚਨਾ BSF ਨੇ ਪੁਲਿਸ ਨੂੰ ਦੇ ਦਿੱਤੀ। BSF ਦੇ ਬੁਲਾਰੇ ਅਨੁਸਾਰ ਜਦੋਂ ਜਵਾਨ ਧੁੰਦ ਦੇ ਵਿਚਾਲੇ ਗਸ਼ਤ ਕਰ ਰਹੇ ਸਨ। ਇਸ ਵਿਚਾਲੇ ਜਵਾਨਾਂ ਨੇ ਫੈਂਸਿੰਗ ਦੇ ਨੇੜੇ ਕੁਝ ਡਿੱਗਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਤੁਰੰਤ ਜਵਾਨਾਂ ਨੇ ਤਸਕਰਾਂ ‘ਤੇ ਫਾਇਰਿੰਗ ਕੀਤੀ ਪਰ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਚੁੱਕ ਕੇ ਹਨੇਰੇ ਵਿੱਚ ਕਿਤੇ ਗਾਇਬ ਹੋ ਗਏ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਘੇਰ ਕੇ ਸਰਚ ਅਭਿਆਨ ਸ਼ੁਰੂ ਕੀਤਾ ਤਾਂ ਜਵਾਨਾਂ ਨੂੰ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਮਿਲੇ।