ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ/ਚੋਰਾ ਖਿਲਾਫ ਚਲਾਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ 01 ਚੋਰ ਨੂੰ ਚੋਰੀ ਕੀਤੀ ਹੋਈ ਬੈਟਰੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਯੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ, ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸ਼ਤ ਅਤੇ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਅੱਡਾ ਨਿਝਰਾ ਮੌਜੂਦ ਸੀ ਤਾਂ ਉਸ ਪਾਸ ਜੱਸਾ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕੋਹਾਲਾ ਥਾਣਾ ਲਾਂਬੜਾ ਨੇ ਇਤਲਾਹ ਦਿੱਤੀ ਕਿ ਉਹ ਪਿੰਡ ਦਾ ਸਾਬਕਾ ਸਰਪੰਚ ਹੈ ਉਸਦੇ ਪਿੰਡ ਦੇ ਸੁਰਜੀਤ ਸਿੰਘ ਪੁੱਤਰ ਅਰਜਨ ਸਿੰਘ ਦੀ ਜਮੀਨ ਪਿੰਡ ਨਾਰਾਵਾਲੀ ਵਿਖੇ ਹੈ ਜੋ ਉਸਨੇ ਠੇਕੇ ਪਰ ਲਈ ਹੋਈ ਹੈ ਅਤੇ ਮੋਟਰ ਪਰ ਸੋਲਰ ਸਿਸਟਮ ਲੱਗਾ ਹੋਇਆ ਹੈ ਜਿਸ ਨਾਲ ਐਕਸਾਇਡ ਕੰਪਨੀ ਦੀ ਬੈਟਰੀ ਲੱਗੀ ਹੋਈ ਹੈ ਜੋ ਕਮਰੇ ਦੇ ਅੰਦਰ ਪਈ ਹੁੰਦੀ ਸੀ ਜੋ ਮਿਤੀ 22.01.2023 ਨੂੰ ਉਹ ਮੋਟਰ ਚਲਾ ਕੇ ਘਰ ਚਲਾ ਗਿਆ ਤਾ ਜਦੋਂ ਉਸਨੇ ਸ਼ਾਮ ਨੂੰ ਆ ਕੇ ਦੇਖਿਆ ਤਾ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਬੈਟਰੀ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਜਿਸਤੇ ASI ਨਰਿੰਦਰ ਸਿੰਘ ਵੱਲੋਂ ਤੁਰੰਤ ਕਾਰਵਾਈ ਅਮਲ ਵਿਚ ਲਿਆਦੀ ਗਈ ਤਾਂ ਉਸਨੂੰ ਪਤਾ ਲਗਾ ਕਿ ਦੋਸ਼ੀ ਰਾਜ ਸਿੰਘ ਉਰਫ ਰਾਜਵੀਰ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਚਮਿਆਰਾ ਥਾਣਾ ਮਕਸੂਦਾ ਚੋਰੀ ਕੀਤੀ ਹੋਈ ਬੈਟਰੀ ਨੂੰ ਬੋਰੇ ਵਿਚ ਪਾ ਕੇ ਮੋਟਰ ਸਾਇਕਲ ਨੰਬਰੀ PB08-DH-6092 ਮਾਰਕਾ CT 100 ਪਰ ਰੱਖ ਕੇ ਬੈਟਰੀ ਨੂੰ ਵੇਚਣ ਦੀ ਤਾਕ ਵਿਚ ਪਿੰਡ ਅਠਲੇ ਨੂੰ ਜਾਂਦੇ ਰਸਤੇ ਪਰ ਖੜਾ ਹੈ ਜਿਸਨੂੰ ASI ਨਰਿੰਦਰ ਸਿੰਘ ਨੇ ਮੌਕਾ ਪਰ ਪੁੱਜ ਕੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀ ਹੋਈ ਸੋਲਰ ਸਿਸਟਮ ਦੀ ਬੈਟਰੀ ਬ੍ਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰ 05 ਮਿਤੀ 22.01.2023 ਅਧ- 454,380,411 IPC ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।
ਰਿਕਵਰੀ।
1. ਸੋਲਰ ਸਿਸਟਮ ਦੀ ਚੋਰੀ ਕੀਤੀ ਹੋਈ ਬੈਟਰੀ 2. ਮੋਟਰ ਸਾਇਕਲ ਨੰਬਰੀ PB08-DH-6092