ਪੰਜਾਬ ਵਿੱਚ ਨਸ਼ੇ ਦੀ ਭੇਂਟ ਚੜਿਆ ਇੱਕ ਹੋਰ ਵਿਅਕਤੀ,ਅੰਤਿਮ ਸਸਕਾਰ ਕਰਨ ਲਈ ਵੀ ਨਹੀ ਸਨ ਪਰਿਵਾਰ ਕੋਲ ਪੈਸੇ

ਅੰਮ੍ਰਿਤਸਰ -ਪੰਜਾਬ ਵਿੱਚ ਇੱਕ ਮਾਂ ‘ਤੇ ਇੰਨਾ ਵਰ੍ਹਿਆ ਕਿ ਉਸ ਦਾ ਤੀਸਰਾ ਪੁੱਤ ਵੀ ਇਸ ਨਸ਼ੇ ਦੀ ਭੇਂਟ ਚੜ ਗਿਆ। ਘਟਨਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਦੀ ਹੈ। ਇੰਨਾ ਹੀ ਨਹੀਂ ਮਾਂ ਇੰਨੀ ਮਜਬੂਰ ਹੈ ਕਿ ਉਸ ਕੋਲ ਆਪਣੇ ਪੁੱਤ ਦੇ ਅੰਤਿਮ ਸਸਕਾਰ ਕਰਨ ਲਈ ਪੈਸੇ ਵੀ ਨਹੀਂ ਹਨ। ਜਾਣਕਾਰੀ ਅਨੁਸਾਰ ਮਾਂ ਬੀਤੇ ਦਿਨ ਤੋਂ ਆਪਣੇ ਪੁੱਤ ਦੀ ਲਾਸ਼ ਨੂੰ ਘਰ ਵਿੱਚ ਰੱਖੀ ਬੈਠੀ ਸੀ। ਉਸ ਦੀ ਬੇਵਸੀ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਤਾਂ ਜੋ ਨੌਜਵਾਨ ਦੀ ਲਾਸ਼ ਦਾ ਸਸਕਾਰ ਕੀਤਾ ਜਾ ਸਕੇ।ਘਰ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਵਿਧਵਾ ਰਾਜਬੀਰ ਕੌਰ ਤੋਂ ਨਸ਼ੇ ਨੇ ਉਸ ਦਾ ਜਵਾਨ ਪੁੱਤਰ ਖੋਹ ਲਿਆ। ਮ੍ਰਿਤਕ ਦੇ ਦੋ ਪੁੱਤਰ ਹਨ ਅਤੇ ਪਤਨੀ ਗਰਭਵਤੀ ਵੀ ਹੈ ਪਰ ਤੀਜੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਹੁਣ ਉਸ ਦੇ ਸਿਰ ‘ਤੇ ਬੱਚਿਆਂ ਦਾ ਬੋਝ ਵੀ ਆ ਗਿਆ ਹੈ। ਰਾਜਬੀਰ ਕੌਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੀ ਉਸ ਦਾ ਪਰਿਵਾਰ ਬਰਬਾਦ ਹੋ ਗਿਆ। ਪਹਿਲੇ ਦੋ ਪੁੱਤਰ ਵੀ ਨਸ਼ੇ ਦੀ ਭੇਟ ਚੜ੍ਹ ਗਏ। ਉਨ੍ਹਾਂ ਵਿੱਚੋਂ ਇੱਕ ਦੇ ਵੀ 2 ਬੱਚਿਆਂ ਨੂੰ ਪਾਲ ਰਹੀ ਹੈ। ਹੁਣ ਇਹ ਤੀਜਾ ਪੁੱਤ ਬਿੱਟੂ ਵੀ ਚੱਲ ਵਸਿਆ ਹੈ। ਘਰ ਦੇ ਹਾਲਾਤ ਅਜਿਹੇ ਨਹੀਂ ਕਿ ਉਹ ਇਕੱਲੇ ਪੂਰੇ ਪਰਿਵਾਰ ਨੂੰ ਸੰਭਾਲ ਸਕੇ। ਕਈ ਵਾਰ ਤਾਂ ਪਰਿਵਾਰ ਦਾ ਢਿੱਡ ਭਰਨ ਲਈ ਗੁਰਦੁਆਰੇ ਤੋਂ ਖਾਣਾ ਲਿਆਉਣਾ ਪੈਂਦਾ ਹੈ।ਰਾਜਬੀਰ ਨੇ ਦੱਸਿਆ ਕਿ ਕੱਲ੍ਹ ਤੋਂ ਉਹ ਆਪਣੇ ਲੜਕੇ ਦੀ ਲਾਸ਼ ਨੂੰ ਘਰ ਵਿੱਚ ਰੱਖ ਕੇ ਬੈਠੀ ਹੈ। ਉਸ ਕੋਲ ਸੰਸਕਾਰ ਕਰਨ ਲਈ ਵੀ ਪੈਸੇ ਨਹੀਂ ਹਨ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਪੈਸੇ ਦੇ ਕੇ ਮਦਦ ਕੀਤੀ ਹੈ।ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਸ਼ਰੇਆਮ ਵਿਕਦਾ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetDiyarbakır escortbahiscom giriş güncelparibahis giriş güncelextrabet giriş güncelpadişahbet güncelpadişahbet giriştipobet