ਪਿਛਲੇ ਦੋ ਸਾਲਾ ਤੋਂ ਸ਼ਹੀਦ ਦੇ ਪਰਿਵਾਰ ਮੁਆਵਜ਼ੇ ਅਤੇ ਇਕ ਜੀਅ ਦੀ ਸਰਕਾਰੀ ਨੋਕਰੀ ਵਾਸਤੇ ਖਾ ਰਿਹਾ ਠੋਕਰਾਂ—ਸੁਖਵਿੰਦਰ ਸਿੰਘ ਸਭਰਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਜਲੰਧਰ ਦੇ ਸ਼ਹੀਦ ਸੰਦੀਪ ਕੁਮਾਰ ਗੱਬਰ ਦੀ ਦੂਜੀ ਬਰਸੀ ਮੋਕੇ ਪਿੰਡ ਤਲਵੰਡੀ ਸੰਘੇੜਾ ਵਿਖੇ ਜਥੇਬੰਦੀ ਅਤੇ ਸਕੇ ਸੰਬੰਧੀਆਂ ਵੱਲੋ ਕੀਤੇ ਗਏ ਸ਼ਰਧਾ ਦੇ ਫੁੱਲ ਭੇਟ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਜਲੰਧਰ ਦੇ ਸ਼ਹੀਦ ਸੰਦੀਪ ਕੁਮਾਰ ਗੱਬਰ ਦੀ ਦੂਜੀ ਬਰਸੀ ਮੋਕੇ ਪਿੰਡ ਤਲਵੰਡੀ ਸੰਘੇੜਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਜਥੇਬੰਦੀ ਦੇ ਆਗੂਆਂ ਅਤੇ ਸਕੇ ਸੰਬੰਧੀਆਂ ਵੱਲੋ ਸ਼ਹੀਦ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੋਕੇ ਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਸੰਦੀਪ ਕੁਮਾਰ ਗੱਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਜਲੰਧਰ ਦਾ ਪਲੇਠੀ ਦਾ ਸ਼ਹੀਦ ਹੈ ਅਤੇ ਅਸੀਂ ਸਾਰੇ ਹੀ ਹੱਕ ਸੱਚ ਵਾਸਤੇ ਲੜਦੇ ਹੋਏ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹਾਂ ।ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਇਹ ਸਰਕਾਰਾਂ ਵਾਅਦੇ ਕਰਕੇ ਮੁੱਕਰ ਜਾਂਦੀਆਂ ਹਨ ।ਦਿੱਲੀ ਅੰਦੋਲਨ ਦੋਰਾਨ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਦਿੱਲੀ ਅੰਦੋਲਨ ਦੋਰਾਨ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਨੂੰ ਮਾਲੀ ਸਹਾਇਤਾ ਦੇ ਨਾਲ ਨਾਲ ਇਕ ਜੀਅ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰਾਂ ਲੋਕਾਂ ਦੀਆਂ ਲਾਸ਼ਾਂ ਤੇ ਵੀ ਸਿਆਸਤ ਖੇਡ ਜਾਂਦੀਆਂ ਹਨ ।ਅੱਜ ਦੋ ਵਰੇ ਬੀਤ ਜਾਣ ਤੇ ਵੀ ਸ਼ਹੀਦ ਦਾ ਪਰਿਵਾਰ ਮੁਆਵਜ਼ੇ ਅਤੇ ਇਕ ਜੀਅ ਦੀ ਸਰਕਾਰੀ ਨੋਕਰੀ ਵਾਸਤੇ ਧੱਕੇ ਖਾ ਰਿਹਾ ਹੈ ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਤਾਂ ਅਸੀਂ ਵੱਡੇ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਾਂਗੇ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਸਲਵਿੰਦਰ ਸਿੰਘ ਜਾਣੀਆਂ ,ਗੁਰਮੇਲ ਸਿੰਘ ਰੇੜਵਾਂ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸਤਨਾਮ ਸਿੰਘ ਰਾਈਵਾਲ,ਨਿਰਮਲ ਸਿੰਘ ਢੰਡੋਵਾਲ ,ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਸਵਰਨ ਸਿੰਘ ਸਾਦਿਕਪੁਰ ,ਕਿਸ਼ਨ ਦੇਵ ਮਿਆਣੀ,ਰਣਜੀਤ ਸਿੰਘ ਬੱਲ ਨੋ ,ਗੁਰਪਾਲ ਸਿੰਘ ਈਦਾਂ ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਦਰਸ਼ਣ ਸਿੰਘ ਵਹਿਰਾ,ਲਖਵੀਰ ਸਿੰਘ ਸਿੰਧੜ,ਬਲਜਿੰਦਰ ਸਿੰਘ ਰਾਜੇਵਾਲ ,ਰਾਮ ਸਿੰਘ ਤਲਵੰਡੀ ਸੰਘੇੜਾ ਅਤੇ ਹੋਰ ਵੀ ਅਣਗਿਣਤ ਕਿਸਾਨ ਮਜ਼ਦੂਰ ਹਾਜ਼ਰ ਸਨ ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetAdana escortjojobetporno sexpadişahbetsahabet