ਚੰਡੀਗੜ੍ਹ ਨਗਰ ਨਿਗਮ ਵੱਲੋਂ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਵਾਟਰ ਵਰਕਸ ਸੈਕਟਰ-39 ਤੋਂ ਵਾਟਰ ਵਰਕਸ ਸੈਕਟਰ-32 ਤੇ ਸੈਕਟਰ-52 ਨੂੰ ਸਾਫ਼ ਪਾਣੀ ਦੀ ਸਪਲਾਈ ਅੱਜ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਕਜੌਲੀ ਵਾਟਰ ਵਰਕਸ ਅੰਦਰ ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਮੁਹਾਲੀ ਦੇ ਕੁਝ ਹਿੱਸਿਆਂ ਵਿੱਚ ਵੀ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਚੰਡੀਗੜ੍ਹ ਨਗਰ ਨਿਗਮ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਰਹੇਗੀ। ਇਸ ਮੁਰੰਮਤ ਦੌਰਾਨ ਸ਼ਹਿਰ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਸ਼ਾਮ ਦੇ ਸਮੇਂ ਪਾਣੀ ਦੀ ਸਪਲਾਈ ਘੱਟ ਰਹੇਗੀ। ਇਸ ਦੇ ਨਾਲ ਹੀ ਇਥੋਂ ਦੇ ਸੈਕਟਰ-44, 45, 48 ਤੋਂ 56, 61, 63 ਤੱਕ ਸ਼ਾਮ ਦੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ।
ਇਸੇ ਤਰ੍ਹਾਂ ਜਨ ਸਿਹਤ ਤੇ ਸੈਨੀਟੇਸ਼ਨ ਮੰਡਲ-2 ਦੇ ਕਾਰਜਕਾਰੀ ਇੰਜਨੀਅਰ ਰੋਹਿਤ ਕੁਮਾਰ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਗਰਿੱਡ ਦੀ ਜ਼ਰੂਰੀ ਰਿਪੇਅਰ ਕਾਰਨ ਚੰਡੀਗੜ੍ਹ ਵਾਟਰ ਸਪਲਾਈ ਵੱਲੋਂ ਕਜੌਲੀ ਸਕੀਮ ਫੇਜ਼-1, ਫੇਜ਼-2, ਫੇਜ਼-3, ਫੇਜ਼-4, ਫੇਜ਼-5 ਦੀ ਪਾਣੀ ਦੀ ਸਪਲਾਈ ਬੰਦੀ ਲਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਮੁਹਾਲੀ ਦੇ ਫੇਜ਼-1 ਤੋਂ 7, ਸੈਕਟਰ-70 ਅਤੇ ਸੈਕਟਰ-71, ਪਿੰਡ ਮਟੌਰ, ਪਿੰਡ ਸ਼ਾਹੀਮਾਜਰਾ, ਫੇਜ਼-9, ਫੇਜ਼-10 ਅਤੇ ਫੇਜ਼-11 ਅਤੇ ਇੰਡਸਟਰੀ ਏਰੀਆ ਫੇਜ਼-1 ਤੋਂ ਫੇਜ਼-5 ਵਿੱਚ ਵੀਰਵਾਰ ਨੂੰ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ।