05/04/2024 4:01 AM

ਮੁੱਖ ਮੰਤਰੀ ਦਾ ਵੱਡਾ ਫੈਸਲਾ, ਪੰਜਾਬ ਵਿੱਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ

 ਚੰਡੀਗੜ੍ਹਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲਿਆ ਹੈ  ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਵਿੱਚ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ ਵਿਚਲੇ ਸਾਰੇ ਸਰਕਾਰੀ ਦਫਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁਲਣਗੇ ਇਹ ਹੁਕਮ 2 ਮਈ ਤੋਂ 15 ਜੁਲਾਈ ਤੱਕ ਲਾਗੂ ਰਹੇਗਾ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਮੈਂ ਖੁਦ ਸਵੇਰੇ 7.30 ਵਜੇ ਦਫਤਰ ਆਵਾਂਗਾ

ਦੱਸ ਦਈਏ ਕਿ ਇਹ ਫੈਸਲਾ ਬਿਜਲੀ ਦੀ ਖਪਤ ਕਰਕੇ ਲਿਆ ਗਿਆ ਹੈ ਹੁਣ ਸਵੇਰੇ ਸਾਢੇ 7 ਵਜੇ ਤੋਂ 2 ਵਜੇ ਤੱਕ ਸਰਕਾਰੀ ਦਫਤਰ ਖੁੱਲ੍ਹਣਗੇ ਇਹ ਫੈਸਲਾ 2 ਮਈ ਤੋਂ 15 ਜੁਲਾਈ ਤੱਕ ਲਾਗੂ ਰਹੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ  ਦੇਸ਼ ਪਹਿਲੀ ਵਾਰ ਕੋਈ ਸੂਬਾ ਇਹ ਤਜ਼ਰਬਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਨਵੇ ਫਾਰਮੂਲੇ ਨਾਲ Peak ਸੀਜ਼ਨ ਬਿਜਲੀ ਦੀ ਬਚਤ ਹੋਵੇਗੀ ਉਨ੍ਹਾਂ ਕਿਹਾ ਪੀਐਸਪੀਸੀਐਲ ਦਾ ਪੀਕ ਲੋਡ ਦੁਪਹਿਰ 1.30 ਤੱਕ ਰਹਿੰਦਾ ਹੈ  ਪੀਕ ਲੋਡ ਤੋਂ 300 ਤੋਂ 350 ਤੱਕ ਮੈਗਾਵਾਟ ਤੱਕ ਲੋਡ ਘੱਟ ਹੋਵੇਗਾ ਮੁੱਖ ਮੰਤਰੀ ਮਾਨ ਨੇ ਇਹ ਫਾਰਮੂਲਾ ਵਿਦੇਸ਼ਾਂ ਵਿੱਚ ਵੀ ਅਪਣਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਹ ਫੈਸਲਾ ਲੈਣ ਤੋਂ ਪਹਿਲਾਂ ਕਰਮਚਾਰੀਆਂ ਤੋਂ ਵੀ ਰਾਇ ਲਈ ਗਈ ਸੀ