05/03/2024 11:35 PM

ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਜੇ ਸੂਬਿਆਂ ਨੂੰ ਹੋਵੇਗੀ ਕਣਕ ਦੀ ਸਿੱਧੀ ਡਲਿਵਰੀ

 ਇਸ ਵਾਰ ਕੇਂਦਰ ਸਰਕਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਦੇਵੇਗੀ ਕੇਂਦਰ ਸਰਕਾਰ ਅਜਿਹਾ ਪਹਿਲੀ ਵਾਰ ਕਰ ਰਹੀ ਹੈ

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਨੂੰ ਅਨਾਜ ਦੀ ਥੁੜ੍ਹ ਦਾ ਖਦਸ਼ਾ ਹੈ। ਸੂਤਰ ਦੱਸਦੇ ਹਨ ਕਿ ਅਗਲੇ ਵਰ੍ਹੇ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵੱਲ ਵਧ ਰਿਹਾ ਹੈ। ਭਾਰਤੀ ਖ਼ੁਰਾਕ ਨਿਗਮ ਨੇ ਇਸ ਬਾਰੇ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫ਼ਸਲ ਨੂੰ ਕਵਰਡ ਗੁਦਾਮਾਂ ਵਿਚ ਹੀ ਭੰਡਾਰ ਕੀਤਾ ਜਾਵੇ ਅਤੇ ਇਸ ਬਾਰੇ ਵਿਸਥਾਰਤ ਐਕਸ਼ਨ ਪਲਾਨ ਤਿਆਰ ਕਰਨ ਵਾਸਤੇ ਵੀ ਆਖਿਆ ਗਿਆ ਹੈ

ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਗੁਦਾਮ ਇਸ ਵਾਰ ਤਕਰੀਬਨ ਖਾਲੀ ਹਨ। ਪੰਜਾਬ ਵਿਚ ਇਸ ਵੇਲੇ ਕਰੀਬ ਦੋ ਲੱਖ ਟਨ ਅਨਾਜ ਹੀ ਗੁਦਾਮਾਂ ਵਿਚ ਬਚਿਆ ਹੈ। ਸੂਤਰ ਦੱਸਦੇ ਹਨ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਜੋ ਪੰਜਾਬ ਵਿਚ ਕਣਕ ਦਾ ਭੰਡਾਰਨ ਵੀ ਕੀਤਾ ਜਾਣਾ ਹੈ, ਉਹ ਸਟੇਟ ਏਜੰਸੀਆਂ ਦੀ ਥਾਂ ਖ਼ੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿੱਚ ਕਰ ਸਕਦੀ ਹੈ