ਜਲੰਧਰ (ਮੁਖਤਿਆਰ ਸਿੰਘ) ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵਲੋਂ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਜੀ.ਟੀ.ਬੀ ਨਗਰ ਜਲੰਧਰ ਵਿੱਚ ਸਵੇਰੇ 10 ਵਜੇ ਤੋਂ 3 ਵਜੇ ਤੱਕ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਜਲੰਧਰ ਸਿਵਿਲ ਹੌਸਪੀਟਲ ਸਿਵਿਲ ਸਰਜਨ ਦੀ ਟੀਮ ਦੇ ਸਯੋਗ ਨਾਲ ਕੈਂਪ ਲਗਾਇਆ ਗਿਆ। ਅਤੇ ਗੂਰੁਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਅਤੇ ਵਿਧਾਇਕ ਰਮਨ ਅਰੋੜਾ ਵਲੋ ਉਦਘਾਟਨ ਕੀਤਾ ਗਿਆ।
ਇਸ ਮੋਕੇ ਤੇ ਵਿਧਾਇਕ ਨੇ ਕਿਹਾ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਵਲੋਂ ਇਹ ਉਪਰਾਲਾ ਸ਼ਲਾਘਾਨਜੋਗ ਹੈ ਜੋ ਕਿ ਕਿਸੇ ਵੀ ਗ਼ਰੀਬ ਆਦਮੀ ਲਈ ਖੂਨ ਦਾ ਮਿਲਣਾ ਬਹੁਤ ਲਾਜ਼ਮੀ ਹੋਣਾ ਚਾਹੀਦਾ। ਅਤੇ ਕਿਹਾ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਤੇ ਹੋਰ ਪ੍ਰਾਈਵੇਟ ਸੰਸਥਾਵਾਂ ਨੂੰ ਕਹਾਂਗਾ ਕਿ ਆਮ ਲੋਕਾ ਨੂੰ ਖੂਨ ਦੇਣ ਦੇ ਲਈ ਘੱਟ ਤੋਂ ਘੱਟ ਖਰਚਾ ਲਿਆ ਜਾਵੇ। ਮੈਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ। ਜੋ ਕੰਮ ਸਾਨੂੰ ਕਰਨੇ ਚਾਹੀਦੇ ਹਨ ਉਹ ਕੰਮ ਇਕ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਕਰ ਰਹੀ ਹੈ। ਮੈਂ ਆਸ ਕਰਦਾ ਹਾਂ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਮਾਜ ਸੇਵਾ ਲਈ ਵਧੀਆ ਉਪਰਾਲੇ ਕੀਤੇ ਜਾਣਗੇ। ਮੈਂ ਪੱਤਰਕਾਰਾਂ ਪ੍ਰੈਸ ਐਸੋਸੀਏਸ਼ਨ ਨੂੰ ਭਰੋਸਾ ਦਿਵਾਂਦਾ ਹਾ, ਜਦੋਂ ਵੀ ਕੋਈ ਉਪਰਾਲਾ ਕਰਦੇ ਨੇ ਮੈਂ ਦੋ ਕਦਮ ਅੱਗੇ ਹੋ ਕੇ ਚਲਾਗਾ।
ਐਸੋਸੀਏਸ਼ਨ ਦੇ ਚੇਅਰਮੈਨ ‘ਤੇ ਪ੍ਰਧਾਨ ਨੇ ਕਿਹਾ ਕਿ ਅਸੀਂ ਵਿਧਾਇਕ ਆਮ ਆਦਮੀ ਪਾਰਟੀ ਰਮਨ ਅਰੋੜਾ, ਮੈਡਮ ਸੁਖ ਸੰਧੂ, ਬਲਾਕ ਪ੍ਰੈਜ਼ੀਡੈਂਟ, ਡਾ. ਬੀ.ਆਰ. ਅੰਬੇਦਕਰ ਦਲਿਤ ਸੈਨਾ ਦੇ ਚੇਅਰਮੈਨ ਪਰਸ਼ੋਤਮ ਸੋਂਧੀ, ਬਲਮਿਕਣ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੇ ਖੋਸਲਾ, ਉੱਪ ਪ੍ਰਧਾਨ ਵਿਕੀ ਚਿੰਦਾ, ਵਿਕੀ ਸੋਨਕੀ, ਰੋਹਿਤ, ਲੱਕੀ ਓਬਰਾਏ ਵਾਰਡ ਪ੍ਰੈਜ਼ੀਡੈਂਟ, ਮਨਦੀਪ ਦੋਸਾਂਝ, ਵਿਕੀ ਕਲੇਰ ਅਤੇ ਹੋਰ ਆਈਆ ਦੇ ਧੰਨਵਾਦੀ ਹਾਂ। ਜਿਨ੍ਹਾਂ ਨੇ ਖੂਨ ਦਾਨ ਕੈਂਪ ਵਿੱਚ ਆ ਕੇ ਸਭ ਦਾ ਮਾਣ ਵਧਾਇਆ, ਇਸ ਮੌਕੇ ਤੇ ਕਈ ਹੋਰ ਸੰਸਥਾਵਾਂ ਨੇ ਵੀ ਆ ਕੇ ਖੂਨ ਦਾਨ ਕੀਤਾ ਤੇ ਕਿਹਾ ਕਿ ਅਸੀਂ ਅੱਗੋਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹਿਣ ਦੀ ਗੱਲ ਕਹਿ। ਇਸ ਮੌਕੇ ਤੇ ਐਸੋਸੀਏਸ਼ਨ ਦੇ ਚੇਅਰਮੈਨ ਕੁਲਪ੍ਰੀਤ ਸਿੰਘ ਏਕਮ, ਪ੍ਰਧਾਨ ਰਾਜ ਕੁਮਾਰ ਸੂਰੀ, ਜਰਨਲ ਸਕੱਤਰ ਅਮਿਤ ਗਾਂਧੀ, ਰਾਜ ਕੁਮਾਰ ਰਾਜਾ, ਅਮਰਜੀਤ ਸਿੰਘ ਲਵਲਾ, ਗੁਰਮੀਤ ਸਿੰਘ, ਇੰਦਰਜੀਤ ਸਿੰਘ ਲਵਲਾ, ਅਸ਼ੋਕ ਹੀਬਾ, ਸਤੀਸ਼ ਕੁਮਾਰ, ਬਲਜੀਤ ਸਿੰਘ, ਗਗਨਦੀਪ ਸਿੰਘ ਸਿੱਪੀ, ਮਨਪ੍ਰੀਤ ਸਿੰਘ, ਮਦਨ ਮਾਂਡਲਾ, ਡਾ. ਅਵਤਾਰ ਸਿੰਘ, ਡਾ. ਗੁਰਜੋਤ ਸਿੰਘ, ਜਸਵਿੰਦਰ ਸਿੰਘ ਜੱਸੀ, ਸੁਨੀਲ, ਵਿਨੋਦ, ਰਾਹੁਲ, ਹੋਰ ਮੈਬਰ ਸਹਿਬਾਨ ਹਾਜ਼ਰ ਸਨ।