ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਨੇ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

Jodi : ਪੰਜਾਬੀ ਸਿਨੇਮਾ ਜਗਤ ਦੀ ਸ਼ਾਨ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰ ਆਪਣ ਫਿਲਮ ‘ਜੋੜੀ’ ਦੇ ਚੱਲਦੇ ਚਰਚਾ ਬਟੋਰ ਰਹੇ ਹਨ। ਫਿਲਮ ਵਿੱਚ ਨਿਮਰਤ ਖਹਿਰਾ ਨਾਲ ਦਿਲਜੀਤ ਦੀ ‘ਜੋੜੀ’ ਨੂੰ ਬਹੁਤ ਪਿਆਰ ਦਿੱਤਾ ਜਾ ਰਹਾ ਹੈ। ਸ਼ੁਰੂਆਤ ਵਿੱਚ ਦਰਸ਼ਕਾਂ ਨੂੰ ਹਸਾਉਣ ਵਾਲੀ ਫਿਲਮ ਅਖੀਰ ਵਿੱਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੰਦੀ ਹੈ। ਆਖਿਰ ਫਿਲਮ ਦੇ ਆਖਰੀ ਸੀਨ ਵਿੱਚ ਅਜਿਹਾ ਕੀ ਹੈ??

ਦਰਅਸਲ, ਫਿਲਮ ‘ਜੋੜੀ’ ਵਿੱਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਕਿਰਦਾਰ ਨਿਭਾ ਰਹੇ ਦਿਲਜੀਤ ਤੇ ਨਿਮਰਤ ਨੇ ਸਭ ਨੂੰ ਰੌਣ ਤੇ ਮਜ਼ਬੂਰ ਕਰ ਦਿੱਤਾ। ਫਿਲਮ ਦੇ ਆਖਰੀ ਸੀਨ ਵਿੱਚ ਦੋਵਾਂ ਨੂੰ ਅਣਪਛਾਣਤੇ ਬੰਦਿਆਂ ਵੱਲੋਂ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਹ ਆਖਰੀ ਸੀਨ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ। ਇਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਕਾਰ ਵਿੱਚ ਬੈਠੇ ਕਲਾਕਾਰ ਗੋਲੀਆਂ ਲੱਗਣ ਤੋਂ ਬਾਅਦ ਇੱਕ-ਦੂਜੇ ਦੇ ਚਿਹਰੇ ਨੂੰ ਨਿਹਾਰਦੇ ਹਨ। ਹਾਲਾਂਕਿ ਆਪਣੀ ਫਿਲਮ ‘ਜੋੜੀ’ ਦੇ ਆਖਰੀ ਸੀਨ ਵਿੱਚ ਦਿਲਜੀਤ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ‘ਜੋੜੀ’ ਟੁੱਟਣੀ ਨਹੀਂ ਚਾਹੀਦੀ…

ਦਿਲਜੀਤ ਅਤੇ ਨਿਮਰਤ ਦੀ ਜੋੜੀ ਦਾ ਇਹ ਸੀਨ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਈਰਲ ਹੋ ਰਿਹਾ ਹੈ। ਜੋ ਕਿ ਦਰਸ਼ਕਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵੀ ਦਿਲਵਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆ ਸੀਨ ਦੇਖ ਕੇ ਸਿੱਧੂ ਦਾ ਚੇਤਾ ਆ ਗਿਆ… ਇੱਕ ਹੋਰ ਨੇ ਲਿਖਿਆ, #sidhumoosewala ਵੀਰੇ ਨੂੰ ਯਾਦ ਕਰ ਕੇ ਮੈ ਰੋ ਪਿਆ ਇਹ ਦੇਖ ਕੇ ?????…. ਹਾਲਾਂਕਿ ਫਿਲਮ ਦਾ ਇਹ ਸੀਨ ਜਿਸ ਤਰ੍ਹਾਂ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ, ਹਰ ਕਿਸੇ ਦਾ ਇੱਕ ਹੀ ਸਵਾਲ ਹੈ ਆਖਿਰ ਕਿਉਂ ਮਾਰ ਦਿੰਦੇ ਇਹ ਲੋਕ ਚੰਗੇ ਬੰਦਿਆਂ ਨੂੰ।

ਕਾਬਿਲੇਗੌਰ ਹੈ ਕਿ ਦਿਲਜੀਤ ਅਤੇ ਨਿਮਰਤ ਸਟਾਰਰ ਇਸ ਫਿਲਮ ਨੂੰ ਪੰਜਾਬੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਜੋ ਕਿ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵਿਚਕਾਰ ਵਧੀਆ ਕਮਾਈ ਕਰ ਰਹੀ ਹੈ। ਹੁਣ ਤੱਕ ਫਿਲਮ ਨੇ 30 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetYalova escortholiganbet