05/16/2024 5:48 PM

ਜਲੰਧਰ ‘ਚ ਪੁਰਾਣੀ ਰੰਜਿਸ਼ ਕਰਕੇ ਨੌਜਵਾਨ ‘ਤੇ ਹਮਲਾ, ਵਾਹਨਾਂ ਦੀ ਵੀ ਕੀਤੀ ਭੰਨ-ਤੋੜ

ਪੰਜਾਬ ਦੇ ਜਲੰਧਰ ਪੱਛਮੀ ਅਧੀਨ ਪੈਂਦੇ ਕਸਬਾ ਦਾਨਿਸ਼ਮੰਦਾਂ ‘ਚ ਦੇਰ ਰਾਤ ਗੁੰਡਾਗਰਦੀ ਹੋਈ। ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਨੌਜਵਾਨਾਂ ਨੇ ਕਬੂਤਰਬਾਜ਼ੀ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਹਿਲਾਂ ਦਾਨਿਸ਼ਮੰਦਾ ਗਲੀ ਦੀ ਇਕ ਦੁਕਾਨ ‘ਤੇ ਹਮਲਾ ਕੀਤਾ ਅਤੇ ਫਿਰ ਇੱਟਾਂ ਰੋੜੇ ਬਰਸਾਏ। ਇਸ ਵਿੱਚ ਲੋਕਾਂ ਦੇ ਗਲੀਆਂ ਵਿੱਚ ਖੜ੍ਹੇ ਦੋਪਹੀਆ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਬਸਤੀ ਦਾਨਿਸ਼ਮੰਡਾ ਵਿੱਚ ਅੰਗੁਰਲ ਟੈਲੀਕਾਮ ਨਾਮ ਦੀ ਦੁਕਾਨ ਰੱਖਣ ਵਾਲੇ ਨੌਜਵਾਨ ਮਯੰਕ ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਰਹਿਣ ਵਾਲੇ ਬਾਸੂ ਭਗਤ, ਵਿੰਨੀ ਭਗਤ ਅਤੇ ਮਨੀ ਨਾਮਕ ਨੌਜਵਾਨ ਉਸ ਦੀ ਦੁਕਾਨ ਵਿੱਚ ਦਾਖਲ ਹੋਏ। ਇਸ ‘ਤੋਂ ਬਾਅਦ ਮਨੀ ਨੇ ਉਸ ਦੀ ਦੁਕਾਨ ‘ਤੇ ਭੰਨਤੋੜ ਕੀਤੀ ਅਤੇ ਉਸ ਦੇ ਗਲੇ ‘ਚੋਂ 50 ਹਜ਼ਾਰ ਰੁਪਏ ਲੁੱਟ ਲਏ। ਇਸ ਦੇ ਨਾਲ ਹੀ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਮਯੰਕ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਦੀ ਕਬੂਤਰਬਾਜ਼ੀ ਦੇ ਕਾਰੋਬਾਰ ਨੂੰ ਲੈ ਕੇ ਪੁਰਾਣੀ ਦੁਸ਼ਮਣੀ ਸੀ। ਇਸ ਕਰਕੇ ਗੁੰਡਿਆਂ ਨੇ ਇਲਾਕੇ ਵਿੱਚ ਇੱਟਾਂ ਰੋੜੇ ਚਲਾਏ। ਇਨ੍ਹਾਂ ਹੀ ਨ ਨਹੀਂ ਹਮਲਾਵਰਾਂ ਨੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨਾਂ ਦੀ ਭੰਨਤੋੜ ਕੀਤੀ ਗਈ। ਇਸ ਹਮਲੇ ‘ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮਗਰੋਂ ਪਰਿਵਾਰ ਨੇ ਇਨਸਾਫ਼ ਲਈ ਰਾਤ ਨੂੰ ਥਾਣਾ ਡਿਵੀਜ਼ਨ ਨੰਬਰ 5 ਵਿੱਚ ਪਹੁੰਚ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ ਵਿੱਚ ਦੋ ਘਰ ਹਨ। ਇੱਕ ਪੁਰਾਣਾ ਘਰ ਬਸਤੀ ਦਾਨਿਸ਼ਮੰਡਾ ਵਿੱਚ ਹੈ ਅਤੇ ਨਵਾਂ ਘਰ ਉਜਾਲਾ ਨਗਰ ਵਿੱਚ ਹੈ। ਉਸ ਦਾ ਲੜਕਾ ਵਿਕਰਮ ਪੁਰਾਣੇ ਘਰ ਦੀ ਛੱਤ ‘ਤੇ ਸੀ। ਇਸੇ ਦੌਰਾਨ ਇਲਾਕੇ ਦੇ ਦੀਪੂ, ਮੰਗੀ ਨੇ ਫੋਨ ਕਰਕੇ ਉਸ ਨੂੰ ਦਾਨਿਸ਼ਮੰਦਾ ਅੱਡੇ ’ਤੇ ਬੁਲਾਇਆ। ਵਿਕਰਮ ਦੇ ਭਰਾ ਵਿਸ਼ਾਲ ਨੇ ਦੱਸਿਆ ਕਿ ਦੋਵਾਂ ਦੇ ਨਾਲ ਕੁਝ ਹੋਰ ਨੌਜਵਾਨ ਵੀ ਸਨ। ਉਨ੍ਹਾਂ ਨੇ ਦਾਤਰਾਂ ਨਾਲ ਵਿਕਰਮ ‘ਤੇ ਹਮਲਾ ਕਰ ਦਿੱਤਾ। ਵਿਸ਼ਾਲ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਪਹਿਲਾਂ ਵੀ ਵਿਕਰਮ ਨੂੰ ਧਮਕੀਆਂ ਦਿੰਦੇ ਸਨ।