ਆਲ ਇੰਡੀਆ ਹਉਮਨ ਰਾਇਟ ਸੰਸਥਾ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਚੰਗੇ ਨੰਬਰ ਲੈਣ ਵਾਲੇ ਬਚਿਆਂ ਨੂੰ ਕੀਤਾ ਸਨਮਾਨਿਤ

ਆਲ ਇੰਡੀਆ ਹਿਊਮਨ ਰਾਇਟਸ ਵੱਲੋਂ ਜਲੰਧਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਆਲ ਇੰਡੀਆ ਹਿਊਮਨ ਰਾਇਟਸ ਤੋਂ ਪਰਮਪ੍ਰੀਤ ਸਿੰਘ ਵਿੱਟੀ ਚੇਅਰਮੈਨ ( ਪੰਜਾਬ) ਅਤੇ ਅਮਰਜੀਤ ਸਿੰਘ ਮੰਗਾ ਜਨਰਲ ਸਕੱਤਰ (ਪੰਜਾਬ) ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ ਸਮੇਂ ਤੇ ਸਮਾਜ ਜਾਂ ਦੇਸ਼ ਲਈ ਵਿਸ਼ੇਸ਼ ਉਪਲਬਧੀਆ਼ ਹਾਸਲ ਕਰਨ ਵਾਲੀਆਂ ਹਸਤੀਆਂ ਅਤੇ ਸਮਾਜ ਪ੍ਰਤੀ ਸੇਵਾਵਾਂ ਨਿਭਾਉਣ ਲਈ ਸਨਮਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿੱਦਿਅਕ ਖੇਤਰ ਵਿੱਚ ਮਾਅਰਕਾ ਮਾਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਅਜਿਹੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਹੋ ਸਕੇ, ਅਤੇ ਭਵਿੱਖ ਵਿੱਚ ਵੀ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ। ਇਸੇ ਲੜੀ ਵਿੱਚ ਇਸ ਸਾਲ ਪੰਜਾਬ ਬੋਰਡ ਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਵਧੀਆ ਅੰਕ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਨ੍ਹਾਂ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਉਨਾਂ ਚ ਲੜਕੀਆਂ ਦੀ ਤਾਦਾਦ ਬਹੁਤ ਜ਼ਿਆਦਾ ਤੇ ਲੜਕਿਆਂ ਦੀ ਤਾਦਾਦ ਬਹੁਤ ਘੱਟ ਸੀ।
ਇੰਨਾਂ ਸਭ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ। ਜਿਵੇਂ ਕਿ ਆਲ ਇੰਡੀਆ ਹਿਊਮਨ ਰਾਇਟਸ ਦੇ ਆਗੂਆਂ ਅਤੇ ਬਹੁਤ ਸਾਰੇ ਮੈਂਬਰ ਜਲੰਧਰ ਵਿੱਚ ਆਗਾਜ਼ NGO ਦਾ ਸੰਚਾਲਨ ਵੀ ਕਰ ਰਹੇ ਹਨ ਅਤੇ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਨਿਰੰਤਰ ਖੂਨਦਾਨ ਕੈਂਪ ਅਤੇ ਹੋਰ ਸੇਵਾਵਾਂ ਵੀ ਦਿਤੀਆਂ ਜਾ ਰਹੀਆਂ ਹਨ, ਇਸ ਲਈ ਸਮਾਗਮ ਵਿੱਚ ਆਏ ਬੱਚਿਆਂ ਅਤੇ ਹੋਰ ਮਹਿਮਾਨਾਂ ਨੂੰ ਥੈਲਾਸੀਮੀਆ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਲਈ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਭ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਗੋਲਡੀ, ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸਨਦੀਪ ਕੰਵਲ ਛਾਬੜਾ , ਪ੍ਰਦੀਪ ਸਿੰਘ ਵਿੱਕੀ, ਵਿਪਨ ਹਸਤੀਰ, ਗੁਰਿੰਦਰ ਭਾਟੀਆ, ਕੁਲਵਿੰਦਰ ਸਿੰਘ, ਰੋਬੀ ਤਜਿੰਦਰ ਸਿੰਘ, ਬਿੰਨੀ ਰਾਣੂ, ਪ੍ਰਬਜੀਤ ਸਿੰਘ ਬੇਦੀ , ਤੰਨੀ ਭਲਵਾਨ, ਜਸਵਿੰਦਰ ਸਿੰਘ ਸਾਹਨੀ, ਸੁਖਜੀਤ ਸਿੰਘ ਜਲਪ੍ਰੀਤ ਸਿੰਘ ਜੋਲੀ , ਕਮਲ ਵਰਦੀ ਹਾਊਸ , ਮਹਿੰਦਰ, ਬੰਟੀ, ਰਗੂ ਮਿਸ਼ਰਾ, ਬਲਦੇਵ ਕੁਮਾਰ, ਅਮਨਦੀਪ ਸਿੰਘ , ਸਨਦੀਪ ਸਿੰਘ ਫੂੱਲ , ਦਵਿੰਦਰ ਫੋਜੀ

hacklink al hack forum organik hit kayseri escort deneme bonusu veren sitelerSnaptikgrandpashabetescort1xbet girişsahabetbets10kralbet girişselçuksportscasibomporn sexhttps://padisah.aipadişahbetolabahis girişvaycasino girişbetsatmarsbahisholiganbetholiganbet