ਚਾਹ ਪੀਂਦੇ ਹੋ! ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ…

ਚਾਹ ਇੱਕ ਅਜਿਹਾ ਪੀਣ ਵਾਲਾ ਪਦਾਰਥ ਹੈ ਜਿਸ ਨੂੰ ਨੈਸ਼ਨਲ ਡ੍ਰਿੰਕ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਹਰ ਘਰ ‘ਚ ਸਵੇਰੇ-ਸ਼ਾਮ ਚਾਹ ਜ਼ਰੂਰ ਬਣਦੀ ਹੈ। ਇੱਥੇ ਤੱਕ ਕਿ ਘਰ ਵਿਚ ਮਹਿਮਾਨ ਆਉਣ ‘ਤੇ ਵੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਚਾਹ ਨਾਲ ਕੀਤਾ ਜਾਂਦਾ ਹੈ। ਉੱਥੇ ਹੀ ਜੇਕਰ ਸ਼ਾਮ ਨੂੰ ਚੌਕ ਚੌਰਾਹਿਆਂ ‘ਤੇ ਨਿਕਲ ਜਾਈਏ ਤਾਂ ਅੱਧਾ ਸ਼ਹਿਰ ਚਾਹ ਪੀਣ ਲਈ ਇਕੱਠਾ ਹੁੰਦਾ ਹੈ। ਵੈਸੇ, ਅੱਜ ਅਸੀਂ ਚਾਹ ਦੇ ਸਮਾਜਿਕ ਹੋਣ ਬਾਰੇ ਗੱਲ ਨਹੀਂ ਕਰ ਰਹੇ ਹਾਂ, ਸਗੋਂ ਅਸੀਂ ਤੁਹਾਨੂੰ ਇਸ ਨਾਲ ਜੁੜੀ ਇੱਕ ਖੋਜ ਵਿੱਚ ਸਾਹਮਣੇ ਆਈਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਚਾਹ ਪੀਣ ਦੇ ਸ਼ੌਕੀਨ ਖੁਸ਼ ਹੋ ਜਾਣਗੇ।

ਕੀ ਹੈ ਚਾਹ ‘ਤੇ ਹੋਈ ਨਵੀਂ ਰਿਸਰਚ

ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਚਾਹ ‘ਤੇ ਇਕ ਖੋਜ ਕੀਤੀ, ਜਿਸ ਅਨੁਸਾਰ ਚਾਹ ਪੀਣ ਵਾਲੇ ਲੋਕ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਜ਼ਿਉਂਦੇ ਹਨ, ਜਿਹੜੇ ਲੋਕ ਰੋਜ਼ ਚਾਹ ਨਹੀਂ ਪੀਂਦੇ ਹਨ। ਇਹ ਖੋਜ ਇੱਕ ਜਾਂ ਦੋ ਲੋਕਾਂ ‘ਤੇ ਨਹੀਂ ਬਲਕਿ ਯੂਨਾਈਟਿਡ ਕਿੰਗਡਮ ਦੇ ਪੰਜ ਲੱਖ ਤੋਂ ਵੱਧ ਲੋਕਾਂ ‘ਤੇ ਕੀਤੀ ਗਈ ਸੀ। ਇਹ ਰਿਪੋਰਟ ਉਨ੍ਹਾਂ ਦੇ ਡੇਟਾਬੇਸ ਦੀ ਖੋਜ ਕਰਨ ਤੋਂ ਬਾਅਦ ਹੀ ਪ੍ਰਕਾਸ਼ਿਤ ਕੀਤੀ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕੀ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਵਿਗਿਆਨੀਆਂ ਨੇ 14 ਸਾਲ ਤੱਕ ਇਸ ‘ਤੇ ਖੋਜ ਕੀਤੀ।

ਚਾਹ ਪੀਣ ਵਾਲੇ ਲੋਕ ਕਿੰਨੀ ਜ਼ਿਆਦਾ ਜ਼ਿੰਦਗੀ ਜ਼ਿਉਂਦੇ ਹਨ

ਇਸ ਰਿਸਰਚ ਮੁਤਾਬਕ ਜਿਹੜੇ ਲੋਕ ਰੋਜ਼ਾਨਾ 2 ਜਾਂ ਤਿੰਨ ਕੱਪ ਜਾਂ ਇਸ ਤੋਂ ਵੱਧ ਚਾਹ ਪੀਂਦੇ ਹਨ, ਉਨ੍ਹਾਂ ਵਿੱਚ ਚਾਹ ਬਿਲਕੁਲ ਨਾ ਪੀਣ ਵਾਲਿਆਂ ਨਾਲੋਂ ਮੌਤ ਦਾ ਖ਼ਤਰਾ 9 ਤੋਂ 13 ਫ਼ੀਸਦੀ ਘੱਟ ਹੁੰਦਾ ਹੈ। ਜੇਕਰ ਤੁਸੀਂ ਇਸ ਪੂਰੀ ਖੋਜ ਨੂੰ ਪੜ੍ਹਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਅਨੈਲਸ ਆਫ਼ ਇੰਟਰਨਲ ਮੈਡੀਸਨ ਨਾਮਕ ਮੈਗਜ਼ੀਨ ‘ਚ ਪੜ੍ਹ ਸਕਦੇ ਹੋ। ਹਾਲਾਂਕਿ ਇੱਥੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਖੋਜ ਬਲੈਕ ਟੀ ਪੀਣ ਵਾਲਿਆਂ ‘ਤੇ ਕੀਤੀ ਗਈ ਹੈ। ਮਤਲਬ ਤੁਹਾਨੂੰ ਇਸ ਖੋਜ ਨੂੰ ਆਪਣੀ ਦੁੱਧ ਵਾਲੀ ਚਾਹ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਕੋਈ ਵੀ ਚੀਜ਼ ਜ਼ਿਆਦਾ ਖਾਣੀ ਜਾਂ ਪੀਣੀ ਹਾਨੀਕਾਰਕ ਹੁੰਦੀ ਹੈ, ਇਸ ਲਈ ਚਾਹ ਚਾਹੇ ਜਾਂ ਕੋਈ ਹੋਰ ਚੀਜ਼, ਹਮੇਸ਼ਾ ਸੀਮਤ ਮਾਤਰਾ ‘ਚ ਹੀ ਲਓ।

hacklink al hack forum organik hit kayseri escort deneme bonusu veren sitelerSnaptikgrandpashabetescort1xbet girişsahabetbets10porn sexhttps://padisah.aipadişahbetolabahis girişvaycasino girişbetsatmarsbahisholiganbetholiganbetportobet