ਮਾਪੇ ਸਾਵਧਾਨ !

ਇਹ ਖ਼ਬਰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਲਈ ਹੈ। ਬੱਚਿਆਂ ਵਿੱਚ ਔਨਲਾਈਨ ਮੋਬਾਈਲ ਗੇਮਿੰਗ ਦਾ ਜਨੂੰਨ ਕਈ ਵਾਰ ਤੁਹਾਨੂੰ ਕਿਸੇ ਵੱਡੇ ਜੋਖਮ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਘਟਨਾ ਚੀਨ ਵਿੱਚ ਸਾਹਮਣੇ ਆਈ ਹੈ। 13 ਸਾਲ ਦੀ ਇਕ ਲੜਕੀ ਨੂੰ ਆਨਲਾਈਨ ਮੋਬਾਈਲ ਗੇਮਾਂ ਦੀ ਇੰਨੀ ਆਦਤ ਪੈ ਗਈ ਕਿ ਉਸ ਨੇ ਆਪਣੀ ਮਾਂ ਦੇ ਖਾਤੇ ‘ਚੋਂ 449,500 ਯੂਆਨ (ਕਰੀਬ 52,19,809 ਰੁਪਏ) ਚੋਰੀ ਕਰਕੇ ਗੇਮਾਂ ‘ਤੇ ਖਰਚ ਕਰ ਦਿੱਤੇ। ਅੰਤ ‘ਚ ਉਸ ਦੀ ਮਾਂ ਦੇ ਖਾਤੇ ‘ਚ ਸਿਰਫ 0.5 ਯੂਆਨ (ਲਗਭਗ 5 ਰੁਪਏ) ਬਚੇ ਸਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਖਬਰ ਮੁਤਾਬਕ ਇਸ ਕੁੜੀ ਨੇ ਚਾਰ ਮਹੀਨਿਆਂ ਵਿੱਚ ਇੰਨੇ ਪੈਸੇ ਖਰਚ ਕੀਤੇ। ਖਬਰ ਮੁਤਾਬਕ ਲੜਕੀ ਨੇ ਕਬੂਲ ਕੀਤਾ ਕਿ ਉਸ ਨੇ ਇੰਨੀ ਵੱਡੀ ਰਕਮ ਕਿੱਥੇ ਖਰਚ ਕੀਤੀ।
ਟੀਚਰ ਨੇ ਮਾਂ ਦੇ ਸਾਹਮਣੇ ਜ਼ਾਹਿਰ ਕੀਤੀ ਆਸ਼ੰਕਾ , ਫਿਰ ਪਤਾ ਲੱਗਾ

ਰਿਪੋਰਟ ਮੁਤਾਬਕ ਮੱਧ ਚੀਨ ਦੇ ਹੇਨਾਨ ਸੂਬੇ ‘ਚ ਇਕ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਆਪਣੇ ਸਮਾਰਟਫੋਨ ‘ਤੇ ਆਨਲਾਈਨ ਗੇਮਿੰਗ  (online mobile games)  ਐਪ ਦੀ ਲਤ ਲੱਗਣ ਤੋਂ ਬਾਅਦ ਆਪਣੀ ਮਾਂ ਦੇ ਖਾਤੇ ‘ਚੋਂ ਪੈਸੇ ਚੋਰੀ ਕਰ ਲਏ। ਲੜਕੀ ਦੀ ਮਾਂ, ਜਿਸਦਾ ਸਰਨੇਮ ਵੈਂਗ ਹੈ, ਨੂੰ ਚੋਰੀ ਬਾਰੇ ਪਤਾ ਲੱਗਾ ਜਦੋਂ ਇੱਕ ਅਧਿਆਪਕ ਨੇ ਉਸਨੂੰ ਦੱਸਿਆ ਕਿ ਉਸਨੂੰ ਲੱਗਦਾ ਹੈ ਕਿ ਲੜਕੀ ਸਕੂਲ ਵਿੱਚ ਆਪਣੇ ਫੋਨ ‘ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਤੋਂ ਬਾਅਦ ਆਨਲਾਈਨ ਪੇ-ਟੂ-ਪਲੇ ਗੇਮਾਂ ਦੀ ਆਦੀ ਹੋ ਗਈ ਹੈ। ਮਾਂ ਨੇ ਆਪਣਾ ਖਾਤਾ ਚੈੱਕ ਕੀਤਾ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਖਾਤੇ ਵਿੱਚ ਸਿਰਫ਼ 5 ਰੁਪਏ ਹੀ ਬਚੇ ਸਨ

10 ਦੋਸਤਾਂ ਲਈ ਵੀ ਖਰੀਦੇ ਮੋਬਾਈਲ ਗੇਮਸ
ਜਦੋਂ ਪਿਤਾ ਨੇ ਲੜਕੀ ਨੂੰ ਉਸਦੇ ਖਰਚੇ ਬਾਰੇ ਪੁੱਛਿਆ ਤਾਂ ਉਸਨੇ ਮੰਨਿਆ ਕਿ ਉਸਨੇ ਔਨਲਾਈਨ ਮੋਬਾਈਲ ਗੇਮਾਂ ‘ਤੇ 120,000 ਯੂਆਨ (17,000 ਡਾਲਰ) ਖਰਚ ਕੀਤੇ ਹਨ, ਅਤੇ 210,000 ਯੂਆਨ (ਲਗਭਗ 24,39,000 ਰੁਪਏ) ਇਨ-ਗੇਮ ਖਰੀਦਦਾਰੀ ‘ਤੇ ਖਰਚ ਕੀਤੇ ਹਨ। ਆਪਣੇ 10 ਦੋਸਤਾਂ ਲਈ ਗੇਮ ਖਰੀਦਣ ਲਈ 100,000 ਯੂਆਨ (ਲਗਭਗ 11,61,000 ਰੁਪਏ) ਵੀ ਖਰਚ ਕੀਤੇ।
ਲੋੜ ਪੈਣ ‘ਤੇ ਪਾਸਵਰਡ ਦੱਸਣਾ ਮਾਂ ਨੂੰ ਮਹਿੰਗਾ ਪਿਆ
ਲੜਕੀ ਨੇ ਕਿਹਾ ਕਿ ਉਸ ਨੂੰ ਪੈਸੇ ਦੀ ਬਹੁਤੀ ਸਮਝ ਨਹੀਂ ਆਉਂਦੀ, ਇਹ ਕਿੱਥੋਂ ਆਉਂਦਾ ਹੈ। ਜਦੋਂ ਉਸਨੂੰ ਘਰ ਵਿੱਚ ਡੈਬਿਟ ਕਾਰਡ ਮਿਲਿਆ ਤਾਂ ਉਸਨੇ ਇਸਨੂੰ ਆਪਣੇ ਸਮਾਰਟਫੋਨ ਨਾਲ ਲਿੰਕ ਕਰ ਲਿਆ। ਉਸ ਨੂੰ ਇਹ ਵੀ ਯਾਦ ਸੀ ਕਿ ਜਦੋਂ ਉਸ ਦੇ ਮਾਤਾ-ਪਿਤਾ ਆਲੇ-ਦੁਆਲੇ ਨਹੀਂ ਹੁੰਦੇ ਸਨ ਤਾਂ ਉਸ ਦੀ ਮਾਂ ਉਸ ਨੂੰ ਪੈਸਿਆਂ ਦੀ ਲੋੜ ਪੈਣ ‘ਤੇ ਕਾਰਡ ਦਾ ਪਾਸਵਰਡ ਦੱਸਦੀ ਸੀ। ਇਸੇ ਦਾ ਇਸਤੇਮਾਲ ਲੜਕੀ ਨੇ ਕੀਤਾ।
hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet bahis siteleri mariobet girişMostbetdeneme bonusu veren sitelerMostbetSnaptikgrandpashabetgrandpashabetmarsbahisSekabetbets10Paribahisbahsegel yeni girişbets10 girişcasibom girişcasibom 887 com girisbahiscasino girişbetturkeygamdom girişmobil ödeme bozdurma