ਪੰਜਾਬ ਦਾ ਅਜਿਹਾ ਪਿੰਡ ਜਿੱਥੇ ਕਿਸੇ ਨੇ ਰਿਸ਼ਤਾ ਤਾਂ ਕੀ ਕਰਨਾ ਹੈ, ਕਿਸੇ ਦੀ ਮੌਤ ਹੋਣ ‘ਤੇ ਵੀ ਕੋਈ ਨਹੀਂ ਆਉਂਦਾ। ਅਬੋਹਰ ਦੇ ਨਾਲ ਲੱਗਦੇ ਪਿੰਡ ਚੰਨਣਖੇੜਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਪਿੰਡ ਦੇ ਇਹ ਹਾਲਾਤ ਹੋ ਗਏ ਹਨ ਕਿ ਇਸ ਪਿੰਡ ਵਿੱਚ ਰਿਸ਼ਤਾ ਤਾਂ ਕਿਸੇ ਨੇ ਕੀ ਕਰਨਾ, ਜੇਕਰ ਕਿਸੇ ਘਰ ਕਿਸੇ ਦੀ ਮੌਤ ਵੀ ਹੋ ਜਾਵੇ ਤਾਂ ਵੀ ਲੋਕ ਨਹੀਂ ਪਹੁੰਚਦੇ।
ਦਰਅਸਲ ਇਹ ਗੱਲ ਪਿੰਡ ਦੇ ਲੋਕ ਕਹਿ ਰਹੇ ਹਨ ਕਿਉਂਕਿ ਪਿੰਡ ਦੇ ਹਾਲਾਤ ਇਹ ਬਣ ਗਏ ਹਨ ਕਿ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਜਮ੍ਹਾਂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਇਸ ਕਦਰ ਜਮ੍ਹਾਂ ਹੋ ਗਿਆ ਹੈ ਕਿ ਗਲੀ ਵਿੱਚੋਂ ਲੰਘਣਾ ਤਾਂ ਦੂਰ ਬਲਕਿ ਘਰ ਬੈਠੇ ਲੋਕਾਂ ਨੂੰ ਵੀ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਅੱਜ ਦੇ ਨਹੀਂ ਪਿਛਲੇ ਲੰਬੇ ਸਮੇਂ ਤੋਂ ਇਹ ਦਿੱਕਤ ਆ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।