ਜਲੰਧਰ ਸ਼ਹਿਰੀ ਪੁਲਿਸ ਵੱਲੋਂ ਸ਼ਰਾਬ ਮੁਆਫੀਆ ਨੂੰ ਨੱਥ ਪਾਉਂਦੇ ਹੋਏ ਨਜਾਇਜ ਸ਼ਰਾਬ ਵੇਚਣ ਵਾਲੇ 02 ਦੋਸ਼ੀਆਂ ਨੂੰ ਸਮੇਤ ਕਾਰ ਨੰਬਰ PB08-BZ-5995 ਮਾਰਕਾ Swift ਅਤੇ ਨਜਾਇਜ ਸ਼ਰਾਬ ਮਾਰਕਾ ਚੰਡੀਗੜ ਕੁੱਲ ਪੇਟੀਆ 328 ਅਤੇ 15 ਪੇਟੀਆ ਪੰਜਾਬ ਮਾਰਕਾ ਸਮੇਤ ਕਾਬੂ ਕਰ ਕੀਤਾ ਗ੍ਰਿਫਤਾਰ
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ PS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜਾਇਜ ਸ਼ਰਾਬ ਵੇਚਣ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਦਿਤਿਆ PS ਏ.ਡੀ.ਸੀ.ਪੀ-2 ਜਲੰਧਰ, ADC ਸ੍ਰੀ ਕੰਵਲਪ੍ਰੀਤ ਸਿੰਘ ਚਾਹਲ 8 ਅਤੇ ਸ੍ਰੀ ਗੁਰਮੀਤ ਸਿੰਘ PPS/ਏ.ਸੀ.ਪੀ ਮਾਡਲ ਟਾਊਨ ਜੀ ਦੀ ਯੋਗ ਅਗਵਾਈ ਹੇਠ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਨਜਾਇਜ ਸ਼ਰਾਬ ਵੇਚਣ ਵਾਲੇ 02 ਦੋਸ਼ੀਆਂ ਨੂੰ ਸਮੇਤ ਕਾਰ ਨੰਬਰ PB08-BZ-5995 ਮਾਰਕਾ Swift ਅਤੇ ਨਜਾਇਜ਼ ਸ਼ਰਾਬ ਮਾਰਕਾ ਚੰਡੀਗੜ੍ਹ ਕੁੱਲ ਪੇਟੀਆਂ 328 ਅਤੇ 15 ਪੇਟੀਆ ਪੰਜਾਬ ਮਾਰਕਾ ਸਮੇਤ ਕਾਬੂ ਕਰ ਕੀਤਾ ਗ੍ਰਿਫਤਾਰ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਨੇ ਦੱਸਿਆ ਕਿ ਮਿਤੀ 12.06.2023 ਨੂੰ ASI ਸਤਪਾਲ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਗਸ਼ਤ ਥਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਤੇ ਵਹੀਕਲਾ ਦੀ ਚੈਕਿੰਗ ਦੇ ਸਬੰਧ ਵਿਚ ਮੈਨਬਰ ਚੌਕ ਮਾਡਲ ਟਾਊਨ ਜਲੰਧਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਤਿੰਦਰ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਬਸੀਰਪੁਰਾ ਜਿਲਾ ਜਲੰਧਰ ਅਤੇ ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਕਾਨ ਨੰਬਰ 14 ਦਤਾਰ ਨਗਰ ਰਾਮਾ ਮੰਡੀ ਜਿਲਾ ਜਲੰਧਰ ਜੋ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਕਾਰ ਨੰਬਰੀ PB08-BZ-5995 ਮਾਰਕਾ Swift ਰੰਗ ਚਿੱਟਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਰੱਖ ਕੇ ਗੁਰੂ ਰਵੀਦਾਸ ਲੋਕ ਤੇ ਮਾਡਲ ਟਾਊਨ ਜਲੰਧਰ ਵੱਲ ਨੂੰ ਆ ਰਹੇ ਹਨ। ਜਿਸ ਤੇ ਮੁਕੱਦਮਾ ਨੰਬਰ 104 ਮਿਤੀ 12.06.2023 ਜੁਰਮ 61,78120114 Ex-Act ਥਾਣਾ ਡਵੀਜਨ ਨੰਬਰ 6 ਜਲੰਧਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਜਿਸ ਦੇ ਤਹਿਤ ਦੋਸ਼ੀ ਜਤਿੰਦਰ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਬਸੀਰਪੁਰਾ ਜਿਲਾ ਜਲੰਧਰ ਅਤੇ ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਕਾਨ ਨੰਬਰ 14 ਦਤਾਰ ਨਗਰ ਰਾਮਾ ਮੰਡੀ ਜਿਲਾ ਜਲੰਧਰ ਨੂੰ 15 ਪੋਟੀਆਂ ਪੰਜਾਬ ਮਾਰਕਾ ਇੰਮੀਰੀਅਲ ਬਲਿਊ ਤੇ ਮੌਕੜਾਵਲ ਸਮੇਤ ਕਾਰ ਨੰਬਰੀ PB08-BZ-5995 ਮਾਰਕਾ Swift ਰੰਗ ਚਿੱਟਾ ਦੇ ਕਾਬੂ ਕੀਤਾ ਗਿਆ ਜੋ ਦੋਰਾਨੇ ਤਫਤੀਸ਼ ਜਤਿੰਦਰ ਕੁਮਾਰ ਦੀ ਨਿਸ਼ਾਨ ਦੇਹੀ ਪਰ 328 ਪੇਟੀਆਂ ਨਜਾਇਜ ਸ਼ਰਾਬ ਮਾਰਕਾ ਚੰਡੀਗੜ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਅਤੇ ਮੁਕੱਦਮਾ ਉਕਤ ਵਿਚ ਵਾਧਾ ਜੁਰਮ ਧਾਰਾ 420 ਭ.ਦ ਦਾ ਕੀਤਾ ਗਿਆ।ਦੋਸ਼ੀਆਨ ਜਤਿੰਦਰ ਕੁਮਾਰ ਅਤੇ ਤਰਲੋਕ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹੋ ਕਿਥੋਂ ਸ਼ਰਾਬ ਲੈ ਕੇ ਆਉਂਦੇ ਹਨ ਤੇ ਕਿਥੇ-ਕਿਥੇ ਸਪਲਾਈ ਕਰਦੇ ਹਨ।
ਦੋਸ਼ੀ ਦਾ ਨਾਮ ਤੇ ਪਤਾ:- (1) ਜਤਿੰਦਰ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਬਸ਼ੀਰਪੁਰਾ ਜਿਲਾ ਜਲੰਧਰ। (2) ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਕਾਨ ਨੰਬਰ 14 ਦਤਾਰ ਨਗਰ ਰਾਮਾ ਮੰਡੀ ਜਿਲਾ ਜਲੰਧਰ।
ਬ੍ਰਾਮਦਗੀ :-
1. 15 ਪੇਟੀਆ ਪੰਜਾਬ ਮਾਰਕਾ ਇੰਮੀਰੀਅਲ ਬਲਿਊ ਤੇ ਮੈਕਡਾਵਲ
2. 328 ਪੇਟੀਆਂ ਨਜਾਇਜ ਸ਼ਰਾਬ ਮਾਰਕਾ ਚੰਡੀਗੜ ( 999 Power Star Whisky, Rajdhani
Whisky and Naina whisky) 3. ਕਾਰ ਨੰਬਰੀ PB08-BZ-5995 ਮਾਰਕਾ Swill ਰੰਗ ਚਿੱਟਾ।