ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕੀਤਾ ਕ.ਤਲ, ਪਾਣੀ ਦੀ ਛਬੀਲ ਨੂੰ ਲੈ ਕੇ ਹੋਈ ਸੀ ਬਹਿਸ

ਲੁਧਿਆਣਾ ਵਿਚ ਬੀਤੀ ਰਾਤ ਬਾਈਕ ਸਵਾਰ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੱਖ ਦੀ ਹੱਤਿਆ ਕਰ ਦਿੱਤੀ ਬਾਅਦ ਵਿਚ ਨੌਜਵਾਨ ਲਲਕਾਰੇ ਮਾਰਦੇ ਹੋਏ ਉਥੋਂ ਫਰਾਰ ਹੋ ਗਏ ਨਿਹੰਗ ਦੀ ਲਾਸ਼ ਸੜਕਤੇ ਖੂਨ ਨਾਲ ਲੱਥਪੱਥ ਪਈ ਰਹੀ ਬਾਅਦ ਵਿਚ ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ

ਮਿਲੀ ਜਾਣਕਾਰੀ ਮੁਤਾਬਕ ਨਿਹੰਗ ਸਿੰਘ ਬਲਦੇਵ ਡਰਾਈਵਰ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਕੰਮ ਤੋਂ ਵਾਪਸ ਕੇ ਡਾਕਟਰ ਤੋਂ ਦਵਾਈ ਲੈਣ ਜਾ ਰਿਹਾ ਸੀ। ਸੂਆ ਰੋਡ ਤੇ ਡਾਬਾ ਪੁਲਿਸ ਸਟੇਸ਼ਨ ਕੋਲ ਨੌਜਵਾਨਾਂ ਨੇ ਉਸ ਦੇ ਸਿਰ ਤੇ ਮੱਥੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਬਦਮਾਸ਼ਾਂ ਨੇ ਉਸ ਨੂੰ ਦੌੜਾਦੌੜਾ ਕੇ ਕੁੱਟਿਆ। ਬਾਅਦ ਵਿਚ ਉਸ ਨੇ ਸੜਕ ਤੇ ਹੀ ਦਮ ਤੋੜ ਦਿੱਤਾਬੁੱਧਵਾਰ ਨੂੰ ਬਲਦੇਵ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਠੰਡੇ ਪਾਣੀ ਦੀ ਛਬੀਲ ਲਗਾਈ ਸੀ ਉਸੇ ਦੌਰਾਨ ਨੌਜਵਾਨਾਂ ਨਾਲ ਬਲਦੇਵ ਦੀ ਕਿਸੇ ਗੱਲ ਨੂੰ ਲੈ ਕੇ ਕਿਹਾਸੁਣੀ ਹੋ ਗਈ ਸੀ ਬਲਦੇਵ ਨੇ ਉਨ੍ਹਾਂ ਨੌਜਵਾਨਾਂਤੇ ਡੰਡੇ ਨਾਲ ਵਾਰ ਕੀਤਾ ਸੀ ਪਰਿਵਾਰ ਨੂੰ ਸ਼ੱਕ ਹੈ ਕਿ ਉਸੇ ਰੰਜਿਸ਼ ਵਿਚ ਉਨ੍ਹਾਂ ਨੌਜਵਾਨਾਂ ਨੇ ਬਲਦੇਵ ਨੂੰ ਮਾਰਿਆ ਹੈ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨੌਜਵਾਨ ਇਲਾਕੇ ਵਿਚ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਪੁਲਿਸ ਨੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਹ ਜੇਲ੍ਹ ਤੋਂ ਬਾਹਰ ਗਏ ਸਨਘਟਨਾ ਵਾਲੀ ਥਾਂਤੇ ਏਸੀਪੀ ਗੁਰਪ੍ਰੀਤ ਸਿੰਘ ਪਹੁੰਚੇ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ ਫਿਲਹਾਲ ਕ੍ਰਾਈਮ ਸੀਨ ਨਾਲ ਪੁਲਿਸ ਵੱਖਵੱਖ ਸਬੂਤ ਇਕੱਠਾ ਕਰ ਰਹੀ ਹੈ