ਟਮਾਟਰ ਤੋਂ ਬਾਅਦ ਹੁਣ ਪਿਆਜ਼ ਦਾ ਵਧਿਆ ਰੇਟ

ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਿਤੇ ਟਮਾਟਰ 120 ਰੁਪਏ ਕਿਲੋ ਵਿਕ ਰਿਹਾ ਹੈ ਤੇ ਕਿਤੇ 200 ਰੁਪਏ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਟਮਾਟਰ ਦੀਆਂ ਕੀਮਤਾਂ ‘ਚ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਕੀਮਤ ‘ਚ ਵੀ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਆਜ਼ ਦੀ ਕੀਮਤ ਵਿੱਚ ਰਿਕਾਰਡ ਵਾਧਾ ਹੋ ਸਕਦਾ ਹੈ। ਇਸ ਸਮੇਂ ਪਿਆਜ਼ ਦੀ ਕੀਮਤ 28 ਤੋਂ 32 ਰੁਪਏ ਤੱਕ ਹੈ।

 ਕਿੰਨਾ ਮਹਿੰਗਾ ਹੋ ਸਕਦਾ ਹੈ ਪਿਆਜ਼?

ਅਗਸਤ ਦੇ ਅੰਤ ‘ਚ ਪ੍ਰਚੂਨ ਬਾਜ਼ਾਰ ‘ਚ ਪਿਆਜ਼ ਦੀ ਕੀਮਤ ‘ਚ ਰਿਕਾਰਡ ਵਾਧਾ ਹੋ ਸਕਦਾ ਹੈ। ਸਪਲਾਈ ‘ਚ ਕਮੀ ਕਾਰਨ ਅਗਲੇ ਮਹੀਨੇ ਇਹ ਵਾਧਾ ਕਰੀਬ 60-70 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ਦੀ ਸੰਭਾਵਨਾ ਹੈ। ਕ੍ਰਿਸਿਲ ਮਾਰਕਿਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੀ ਰਿਪੋਰਟ ਦੇ ਅਨੁਸਾਰ, ਕੀਮਤ ਵਿੱਚ ਇੰਨੇ ਵਾਧੇ ਦੇ ਬਾਅਦ ਵੀ, ਇਹ ਵਧੀਆਂ ਕੀਮਤਾਂ 2020 ਦੇ ਉੱਚ ਪੱਧਰ ਤੋਂ ਹੇਠਾਂ ਰਹਿਣਗੀਆਂ।

ਕਦੋਂ ਤੱਕ ਵਧਣਗੀਆਂ ਕੀਮਤਾਂ 

ਜਨਵਰੀ ਤੋਂ ਮਈ ਦੇ ਦੌਰਾਨ ਘੱਟ ਸੀ ਪਿਆਜ਼ ਦੀ ਕੀਮਤ 

ਅਕਤੂਬਰ ‘ਚ ਪਿਆਜ਼ ਦੀ ਨਵੀਂ ਫਸਲ ਆਉਣ ‘ਤੇ ਕੀਮਤਾਂ ਫਿਰ ਤੋਂ ਹੇਠਾਂ ਆ ਸਕਦੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੇ ਤਿਉਹਾਰੀ ਮਹੀਨੇ ‘ਚ ਕੀਮਤਾਂ ‘ਚ ਉਤਰਾਅ-ਚੜ੍ਹਾਅ ਸਥਿਰ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਜਨਵਰੀ ਤੋਂ ਮਈ ਦੌਰਾਨ ਦਾਲਾਂ, ਅਨਾਜ ਅਤੇ ਹੋਰ ਸਬਜ਼ੀਆਂ ਮਹਿੰਗੀਆਂ ਹੋਈਆਂ ਸਨ, ਜਿਸ ਦੌਰਾਨ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetgrandpashabetpadişahbetpadişahbet girişmatbettekirdağ acil çilingirmatadorbetÇeşme escortGanobet