ਟਮਾਟਰ ਤੋਂ ਬਾਅਦ ਰਵਾ ਸਕਦੈ ਪਿਆਜ਼ ਵੀ

Onion Price Hike : ਟਮਾਟਰਾਂ ਦੀ ਅਸਮਾਨ ਛੂਹ ਰਹੀ ਕੀਮਤ (Tomato Price Hike) ਨੇ ਪਹਿਲਾਂ ਹੀ ਲੋਕਾਂ ਨੂੰ ਲਾਲ ਕਰ ਕੇ ਰੱਖਿਆ ਹੈ। ਹੁਣ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਾਧਾ ਸਕਦੀਆਂ ਹਨ। ਇੱਕ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ।

ਕ੍ਰਿਸਿਲ ਮਾਰਕਿਟ ਇੰਟੈਲੀਜੈਂਸ ਐਂਡ ਐਨਾਲਿਟਿਕਸ ( Crisil Market Intelligence and Analytics) ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਮੰਗ-ਸਪਲਾਈ ‘ਚ ਅੰਤਰ ਦੇ ਕਾਰਨ ਅਗਸਤ ਦੇ ਅਖੀਰ ‘ਚ ਪਿਆਜ਼ ਦੀਆਂ ਕੀਮਤਾਂ ‘ਚ ਉਛਾਲ ਵੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ‘ਚ ਆਪਣੀ ਜ਼ਮੀਨੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ‘ਚ ਪ੍ਰਚੂਨ ਬਾਜ਼ਾਰ ‘ਚ ਪਿਆਜ਼ ਦੀਆਂ ਕੀਮਤਾਂ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਵਧ ਸਕਦੀਆਂ ਹਨ। ਕ੍ਰਿਸਿਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, 2020 ਦੇ ਮੁਕਾਬਲੇ ਕੀਮਤ ਘੱਟ ਰਹੇਗੀ, ਜਦੋਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਆਇਆ ਸੀ।

ਰਿਪੋਰਟ ਮੁਤਾਬਕ ਹਾੜ੍ਹੀ ਦੇ ਸੀਜ਼ਨ ‘ਚ ਪੈਦਾ ਹੋਏ ਪਿਆਜ਼ ਦੀ ਸ਼ੈਲਫ ਲਾਈਫ 1 ਤੋਂ 2 ਮਹੀਨੇ ਤੋਂ ਵੀ ਘੱਟ ਹੁੰਦੀ ਹੈ ਅਤੇ ਇਸ ਸਾਲ ਫਰਵਰੀ-ਮਾਰਚ ‘ਚ ਵਿਕਣ ਦੀ ਦਹਿਸ਼ਤ ਕਾਰਨ ਅਗਸਤ-ਸਤੰਬਰ ‘ਚ ਖੁੱਲ੍ਹੇ ਬਾਜ਼ਾਰ ‘ਚ ਪਿਆਜ਼ ਦਾ ਸਟਾਕ ਘੱਟ ਜਾਵੇਗਾ। ਇਸ ਦੌਰਾਨ ਮੰਗ ਅਤੇ ਸਪਲਾਈ ਵਿੱਚ ਬੇਮੇਲ ਦੇਖਿਆ ਜਾ ਸਕਦਾ ਹੈ।

ਹਾਲਾਂਕਿ, ਸਰਕਾਰ ਪਿਆਜ਼ ਦੀ ਮੰਗ ਅਤੇ ਸਪਲਾਈ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਕੀਮਤਾਂ ਵਿੱਚ ਛਾਲ ਤੋਂ ਬਾਅਦ, ਸਰਕਾਰ ਦਖਲ ਦੇ ਸਕਦੀ ਹੈ। ਸਰਕਾਰ ਦਾ ਦਾਅਵਾ ਹੈ ਕਿ ਉਸ ਕੋਲ ਕਾਫੀ ਸਟਾਕ ਹੈ। ਦਰਅਸਲ ਪਿਛਲੇ ਮਹੀਨੇ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਵੱਲੋਂ ਸਟੋਰ ਕੀਤਾ ਪਿਆਜ਼ ਖ਼ਰਾਬ ਹੋ ਗਿਆ ਹੈ।

ਸਬਜ਼ੀਆਂ ਦੇ ਭਾਅ ਆਮ ਲੋਕਾਂ ਨੂੰ ਪਹਿਲਾਂ ਹੀ ਕਰ ਰਹੇ ਪ੍ਰੇਸ਼ਾਨ

ਇੱਕ ਪਾਸੇ ਟਮਾਟਰ, ਅਦਰਕ, ਮਿਰਚਾਂ, ਲਸਣ ਅਤੇ ਹੋਰ ਸਬਜ਼ੀਆਂ ਦੇ ਭਾਅ ਆਮ ਲੋਕਾਂ ਨੂੰ ਪਹਿਲਾਂ ਹੀ ਪ੍ਰੇਸ਼ਾਨ ਕਰ ਰਹੇ ਹਨ। ਹੁਣ ਜੇਕਰ ਪਿਆਜ਼ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਆਮ ਲੋਕਾਂ ਦੇ ਖਾਣੇ ਦਾ ਸਵਾਦ ਵਿਗੜ ਸਕਦਾ ਹੈ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetmeritbetmarsbahis, marsbahis giriş,marsbahis güncel girişmersobahissuperbetin girişmatadorbet girişmatadorbet girişbuy drugspubg mobile ucsuperbetphantomgrandpashabetsekabetNakitbahisTümbetmarsbahismarsbahisHoliganbetpusulabetpusulabet girişcasibomonwinmeritkingkingroyalMeritbetGrandpashabetcasibompusulabetselçuksportstaraftarium24yarış programı