‘ਆਪ’ ਨੇ ਸੰਨੀ ਦਿਓਲ ‘ਤੇ ਕੱਸੇ ਤਿੱਖੇ ਤੰਜ

ਬਾਲੀਵੁੱਡ ਐਕਟਰ ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ ‘ਗਦਰ 2’ ਨੇ ਚਾਰੇ ਪਾਸੇ ਗਦਰ ਮਚਾ ਕੇ ਰੱਖਿਆ ਹੋਇਆ ਹੈ। ਫਿਲਮ ਬਾਕਸ ਆਫਿਸ ‘ਤੇ ਲਗਾਤਾਰ ਧਮਾਕੇ ਕਰ ਰਹੀ ਹੈ। 5 ਦਿਨਾਂ ‘ਚ ਹੀ ਫਿਲਮ ਨੇ 250 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਪਰ ਇਸ ਦੇ ਨਾਲ ਨਾਲ ਸੰਨੀ ਦਿਓਲ ਕਈ ਹੋਰ ਕਾਰਨਾਂ ਕਰਕੇ ਵੀ ਸੁਰਖੀਆਂ ‘ਚ ਬਣੇ ਹੋਏ ਹਨ।

ਹਾਲ ਹੀ ਚ ਸੰਨੀ ਦਿਓਲ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸੀ, ਜਿਸ ਵਿੱਚ ਉਹ ਫੈਨਜ਼ ਦੇ ਨਾਲ ਬਦਸਲੂਕੀ ਕਰਦੇ ਨਜ਼ਰ ਆਏ ਸੀ। ਉਨ੍ਹਾਂ ਨੇ ਇੱਕ ਪ੍ਰਸ਼ੰਸਕ ਨਾਲ ਏਅਰਪੋਰਟ ‘ਤੇ ਖਿਝ ਕੇ ਗੱਲ ਕੀਤੀ। ਇਹ ਵੀਡੀਓ ਸੋਸ਼ਲ ਮਡਿੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਇਸ ਦੇ ਨਾਲ ਹੀ ਹੁਣ ਇੱਕ ਹੋਰ ਵੀਡੀਓ ਵੀ ਕਾਫੀ ਜ਼ਿਆਦਾ ਚਰਚਾ ਵਿੱਚ ਹੈ, ਜਿਸ ਵਿੱਚ ਇੱਕ ਫੀਮੇਲ ਫੈਨ ਸੰਨੀ ਦਿਓਲ ਨੂੰ ਮਿਲਣ ਗਈ ਤੇ ਐਕਟਰ ਨੇ ਉਸ ਵੱਲ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ। ਇਹੀ ਨਹੀਂ ਸੰਨੀ ਦਿਓਲ ਦੀ ਸਕਿਉਰਟੀ ਨੇ ਉਸ ਮਹਿਲਾ ਨੂੰ ਸਾਫ ਬੋਲ ਦਿੱਤਾ ਕਿ ਨੇੜੇ ਨਹੀਂ ਆਉਣਾ।

ਇਹ ਵੀਡੀਓਜ਼ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸ਼ੇਅਰ ਕੀਤੇ ਹਨ। ਇਸ ਵਿੱਚ ਸੰਨੀ ਦਿਓਲ ਦੇ ਦੋ ਰੂਪ ਨਜ਼ਰ ਆ ਰਹੇ ਹਨ। ਇੱਕ ਚੋਣਾਂ ਤੋਂ ਪਹਿਲਾਂ ਦਾ ਰੂਪ ਤੇ ਦੂਜਾ ਚੋਣਾਂ ਤੋਂ ਬਾਅਦ ਤੇ ਗਦਰ 2 ਦੀ ਰਿਲੀਜ਼ ਤੋਂ ਬਾਅਦ ਦਾ। ਵੀਡੀਓ ‘ਚ ਸੰਨੀ ਦਿਓਲ ਇੱਕ ਇੰਟਰਵਿਊ ‘ਚ ਬੋਲ ਰਹੇ ਹਨ ਕਿ ‘ਮੈਂ ਲਾਈਫ ‘ਚ ਕਦੇ ਕਿਸੇ ਦੇ ਬਾਰੇ ਬੁਰਾ ਨਹੀਂ ਬੋਲਿਆ।’ ਦੂਜੇ ਵੀਡੀਓ ‘ਚ ਉਹ ਫੈਨਜ਼ ਦੇ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਪ ਨੇ ਲਿਿਖਿਆ, ‘ਦੇਖੋ ਭਾਜਵਾ ਸੰਸਦ ਮੈਂਬਰ ਸੰਨੀ ਦਿਓਲ ਦੇ ਬਦਲਦੇ ਰੰਗ। ਇਹ ਤਾਰਾ ਹੁਣ ਬਾਕੀ ਕਿਤੇ ਮਰਜ਼ੀ ਚਲਾ ਜਾਵੇ, ਪਰ ਗੁਰਦਾਸਪੁਰ ਨਹੀਂ ਜਾਂਦਾ ਹੁਣ।’

ਕਾਬਿਲੇਗ਼ੌਰ ਹੈ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਹਨ। ਉਹ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਆਪਣੇ ਹਲਕੇ ‘ਚ ਨਜ਼ਰ ਆਏ ਹਨ। ਇਸ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਲੋਕ ਵੀ ਐਕਟਰ ਤੋਂ ਕਾਫੀ ਜ਼ਿਆਦਾ ਨਾਰਾਜ਼ ਹਨ। ਇਹੀ ਨਹੀਂ ਗੁਰਦਾਸਪੁਰ ਦੇ ਲੋਕਾਂ ਨੇ ਤਾਂ ਐਕਟਰ ਦੀ ਫਿਲਮ ਦਾ ਬਾਇਕਾਟ ਕਰਨ ਦਾ ਐਲਾਨ ਵੀ ਕੀਤਾ ਸੀ।

hacklink al hack forum organik hit kayseri escort Mostbetdeneme bonusu veren sitelertiktok downloadergrandpashabetgrandpashabetParibahisbahsegel yeni girişextrabetatlasbetjojobet 1019bahiscasinosahabetgamdom girişmegabahismanisa escortperabetlimanbetcasibomcasibom girişslot sitelerideneme bonusu veren sitelercasibom