ਵੀਡੀਓ ਵਾਇਰਲ ਹੋਣ ‘ਤੇ ਪਲਟਿਆ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲਾ SHO, ਮੰਗੀ ਮਾਫੀ

ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਹੁਣ ਪੁਲਿਸ ਅਧਿਕਾਰੀ ਨੇ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਨਾਲ ਅਣਜਾਣੇ ਵਿਚ ਹੋਇਆ ਹੈ।

ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ ਜਮਸ਼ੇਦਪੁਰ ‘ਚ ਸੀਤਾਰਾਮਡੇਰਾ ਥਾਣੇ ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ, ਜਦੋਂ ਇੱਕ ਵਿਅਕਤੀ ਗੋਲੀ ਚਲਾ ਰਿਹਾ ਸੀ, ਉਸ ਦੇ ਪਿੱਛੇ ਸਕੂਲ ਤੋਂ ਵਾਪਸ ਆਈ ਧੀ ਬੈਠੀ ਸੀ। ਐਸਐਚਓ ਨੇ ਹੈਲਮੇਟ ਨਾ ਪਾਏ ਹੋਣ ਕਾਰਨ ਬੁਲੇਟ ਨੂੰ ਰੋਕ ਲਿਆ। ਬੰਦੇ ਨੇ ਬੁਲੇਟ ‘ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਗਾਇਆ ਹੋਇਆ ਸੀ।

ਇਸ ਦੇਖ SHO ਭੂਸ਼ਣ ਕੁਮਾਰ ਭੜਕ ਗਿਆ ਗਿਆ ਅਤੇ ਕਿਹਾ- ਤੁਸੀਂ ਉਸਨੂੰ ਆਦਰਸ਼ ਮੰਨ ਰਹੇ ਹੋ, ਸਿੱਧੂ ਮੂਸੇਵਾਲਾ… ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਾਇਆ ਹੋਇਆ।”

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਵਾਇਰਲ ਹੋਇਆ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਝਾਰਖੰਡ ਪੁਲfਸ ਖਿਲਾਫ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਵਧਦੇ ਵਿਰੋਧ ਨੂੰ ਦੇਖਦਿਆਂ ਝਾਰਖੰਡ ਪੁਲਿਸ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ।

ਇਸ ਗਲਤੀ ਲਈ ਐਸਐਚਓ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਮੁਆਫੀ ਮੰਗੀ ਹੈ। ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਸਪੈਸ਼ਲ ਨਾਕੇ ‘ਤੇ ਇਕ ਵਿਅਕਤੀ ਨੂੰ ਬਿਨਾਂ ਹੈਲਮੇਟ ਦੇ ਆਉਂਦਾ ਦੇਖਿਆ ਗਿਆ। ਬੁਲੇਟ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਸੀ। ਉਹ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦਾ। ਵੀਡੀਓ ਵਾਇਰਲ ਹੋਣ ‘ਤੇ ਉਸ ਬਾਰੇ ਪਤਾ ਲੱਗਾ।

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਹ ਉਸ ਤੋਂ ਵੱਡੀ ਗਲਤੀ ਹੋਈ ਸੀ। ਅਣਜਾਣੇ ਵਿਚ ਇਸ ਨੂੰ ਮਨੁੱਖੀ ਗਲਤੀ ਕਿਹਾ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਉਹ ਦੇਸ਼ ਦੇ ਕਈ ਨੌਜਵਾਨਾਂ ਦਾ ਆਦਰਸ਼ ਹੈ। ਪਿਛਲੇ ਸਾਲ ਉਸ ਦਾ ਕਤਲ ਕਰ ਦਿੱਤੀ ਗਿਆ ਸੀ ਅਤੇ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişİzmit escortpadişahbetpadişahbetpadişahbetsekabet1xbet girişgamdombetgaranti