ਬੱਸ ਤੇ ਕਾਰ ਦੀ ਜ਼ਬਰਦਸਤ ਟੱ.ਕਰ, ਕਾਰ ਚਾਲਕ ਦੀ ਮੌਤ, 15 ਦੇ ਕਰੀਬ ਲੋਕ ਜ਼ਖ਼ਮੀ

ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ‘ਤੇ ਪਿੰਡ ਕੋਟਲਾ ਗੁੱਜਰਾਂ ਨਜ਼ਦੀਕ ਬੱਸ ਤੇ ਕਾਰ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਜਦਕਿ ਉਸਦਾ ਪਿਤਾ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦੇ ਲਈ ਲਿਜਾਇਆ ਗਿਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਅਨੁਸਾਰ ਨਿੱਜੀ ਟ੍ਰਾਂਸਪੋਰਟ ਕੰਪਨੀ ਦੀ ਬੱਸ ਨੰਬਰ PB 02 CR 9305 ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਸਰ ਵੱਲੋਂ ਫ਼ਤਹਿਗੜ੍ਹ ਚੂੜੀਆਂ ਨੂੰ ਆ ਰਹੀ ਸੀ। ਇਸੇ ਦੌਰਾਨ ਫ਼ਤਹਿਗੜ੍ਹ ਚੂੜੀਆਂ ਤੋਂ ਸਵਿੱਫਟ ਕਾਰ ਨੰਬਰ PB 06 AB 7872 ਜਾ ਰਹੀ ਰਹੀ ਸੀ। ਬੱਸ ਨੇ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਦਸੇ ‘ਚ ਜਾਨ ਗੁਆਉਣ ਵਾਲੇ ਮ੍ਰਿਤਕ ਕਾਰ ਚਾਲਕ ਦੀ ਪਛਾਣ ਅੰਮ੍ਰਿਤਪਾਲ ਸਿੰਘ (28) ਕੋਟਲੀ ਸੂਰਤ ਮੱਲ੍ਹੀ ਨੇੜਲੇ ਪਿੰਡ ਦਰਗਾਬਾਦ ਵਜੋਂ ਹੋਈ ਹੈ।

ਇਸ ਤੋਂ ਇਲਾਵਾ ਕਾਰ ਵਿੱਚ  ਅੰਮ੍ਰਿਤਪਾਲ ਸਿੰਘ ਤੇ ਉਸਦਾ ਪਿਤਾ ਕਸ਼ਮੀਰ ਸਿੰਘ ਅਤੇ ਬੱਸ ਵਿੱਚ ਸਵਾਰ 15 ਦੇ ਕਰੀਬ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਨੇੜਲੇ ਲੋਕਾਂ ਤੇ ਰਾਹਗੀਰਾਂ ਵੱਲੋਂ ਤੁਰੰਤ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਸਥਾਨ ਤੋਂ ਬੱਸ ਚਾਲਕ ਤੇ ਕਡੰਕਟਰ ਮੌਕੇ ਤੋਂ ਫਰਾਰ ਹਨ। ਥਾਣਾ ਮਜੀਠਾ ਦੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişpadişahbetpadişahbetmarsbahisgamdom1xbet girişİzmir escort