4000 ਕਰੋੜ ਤੋਂ ਵੱਧ ਦੇ ਹਾਈਵੇ ਵਿਕਾਸ ਪ੍ਰੋਜੈਕਟਾਂ ਦੇਣੇ ਸਲਾਘਾਯੋਗ
ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਾਰੀ ਕੀਤੇ ਗਏ ਹਨ ਅਤੇ ਇਕੱਲੇ ਹਾਈਵੇ ਵਿਕਾਸ ਲਈ 4000 ਕਰੋੜ ਦੇ ਪ੍ਰੋਜੈਕਟ ਯਾਰੀ ਕਰਨਾ ਸਲਾਘਾਯੋਗ ਕਦਮ ਹੈ। ਗਿੱਲ ਨੇ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਤਹਿਤ ਲੁਧਿਆਣਾ ਵਿੱਚ ਜੀ ਟੀ ਰੋਡ ਅਤੇ ਰਾਸ਼ਟਰੀ ਰਾਜ ਮਾਰਗ 5 ਨੂੰ ਜੋੜਨ ਵਾਲੇ ਚਾਰ ਲੇਨ ਲਾਡੋਵਾਲ ਬਾਈਪਾਸ ਦਾ ਨਿਰਮਾਣ 596 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ । ਇਸੇ ਤਰ੍ਹਾਂ ਰਾਸ਼ਟਰੀ ਰਾਜ ਮਾਰਗ ਐਕਸਟੇਂਸ਼ਨ ਉੱਤੇ ਨੰਗਲ ਵਿੱਚ ਚਾਰ ਲੇਨ ਆਰਓਬੀ ਦਾ ਨਿਰਮਾਣ 59 ਕਰੋੜ ਰੁਪਏ ਦੀ ਲਗਤ ਨਾਲ ਹੋਵੇਗਾ। ਗਿੱਲ ਨੇ ਦੱਸਿਆ ਕਿ ਤਲਵੰਡੀ ਭਾਈ ਤੋਂ ਫਿਰੋਜ਼ਪੁਰ ਖੰਡ ਦੇ ਚਾਰ ਲੇਨ ਸੜਕ ਦਾ ਨਿਰਮਾਣ 299 ਕਰੋੜ ਰੁਪਏ , ਜਲੰਧਰ ਕਪੂਰਥਲਾ ਖੰਡ ਦਾ ਚਾਰ ਲੇਨ ਸੜਕ ਦਾ ਨਿਰਮਾਣ 40 ਕਰੋੜ ਰੁਪਏ ਲੁਧਿਆਣਾ ਸ਼ਹਿਰ ਵਿੱਚ ਛੇ ਲੇਨ ਫਲਾਈ ਓਵਰ ਅਤੇ ਦੋ ਲੇਨ ਆਰਓਬੀ ਦਾ ਨਿਰਮਾਣ 93 ਕਰੋੜ ਰੁਪਏ, ਜਲੰਧਰ ਮੱਖੂ ਰੋਡ ਦਾ ਸੁੰਦਰੀਕਰਨ ਕਰਨ ਦਾ ਕੰਮ 19 ਕਰੋੜ ਰੁਪਏ ,ਜਲੰਧਰ ਸ਼ਹਿਰ ਵਿੱਚ ਡੱਕੋਹਾ ਰੇਲਵੇ ਕਰੋਸਿੰਗ ਦੇ ਨਜ਼ਦੀਕ ਅੰਡਰਪਾਸ ਦਾ ਨਿਰਮਾਣ 14 ਕਰੋੜ ਰੁਪਏ, ਜਲੰਧਰ ਮੱਖੂ ਰੋਡ ਤੇ ਤਿੰਨ ਛੋਟੇ ਪੁੱਲਾਂ ਦਾ ਦੁਬਾਰਾ ਨਿਰਮਾਣ ਜਿਨਾਂ ਤੇ 6 ਕਰੋੜ ਰੁਪਏ ਖਰਚ ਹੋਣਗੇ ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਫਗਵਾੜਾ ਤੋਂ ਹੁਸ਼ਿਆਰਪੁਰ ਬਾਈਪਾਸ ਸਮੇਤ ਫਗਵਾੜਾ ਹੁਸ਼ਿਆਰਪੁਰ ਚਾਰ ਲੇਨ ਸੜਕ ਦਾ ਨਿਰਮਾਣ 1553 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸੇ ਤਰ੍ਹਾਂ ਫਿਰੋਜ਼ਪੁਰ ਬਾਈਪਾਸ ਚਾਰ ਲੇਨ ਦਾ ਨਿਰਮਾਣ 539 ਕਰੋੜ ਰੁਪਏ ਨਾਲ ਹੋਏਗਾ। ਕੇਂਦਰੀ ਸੜਕ ਫੰਡ ਤੋਂ ਅੰਮ੍ਰਿਤਸਰ ਕਪੂਰਥਲਾ ਅਤੇ ਲੁਧਿਆਣਾ ਵਿੱਚ 9 ਪ੍ਰੋਜੈਕਟਾਂ ਦਾ ਨਿਰਮਾਣ ਜਿਨਾਂ ਤੇ 307 ਕਰੋੜ ਰੁਪਏ ਖਰਚ ਹੋਣਗੇ।
ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਮੱਖੂ ਖੰਡ ਤੇ ਦੋ ਲੇਨ ਆਰ ਓ ਬੀ ਦਾ ਨਿਰਮਾਣ 88 ਕਰੋੜ ਰੁਪਏ ਨਾਲ ਹੋਏਗਾ ਜਦਕਿ ਕਪੂਰਥਲਾ ਸੁਲਤਾਨਪੁਰ ਲੋਧੀ ਖੰਡ ਦਾ ਚਾਰ ਲੇਨ ਸੜਕ ਦਾ ਨਿਰਮਾਣ ਜਿਸ ਤੇ 53 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਮਾਦਰੇ ਪਿੰਡ ਫਿਰੋਜ਼ਪੁਰ ਵਿੱਚ ਦੋ ਲੇਨ ਆਰ ਓ ਬੀ ਦਾ ਨਿਰਮਾਣ 43 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ , ਸੁਲਤਾਨਪੁਰ ਲੋਧੀ ਮੱਖੂ ਖੰਡ ਤੱਕ ਸੜਕ ਸੁਰੱਖਿਆ ਅਤੇ ਹੜਾਂ ਦੇ ਨੁਕਸਾਨ ਦੀ ਮੁਰੰਮਤ ਦਾ ਕੰਮ 18 ਕਰੋੜ ਰੁਪਏ ਨਾਲ ਕਰਵਾਇਆ ਜਾ ਰਿਹਾ ਹੈ। ਗਿੱਲ ਨੇ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਦੇ ਨਾਲ ਪੰਜਾਬ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ ਜਿਸ ਤਹਿਤ ਫਗਵਾੜਾ ਅਤੇ ਹੁਸ਼ਿਆਰਪੁਰ ਦੇ ਵਿਚਕਾਰ 100 ਕਿਲੋਮੀਟਰ ਪ੍ਰਤੀ ਘੰਟਾ ਹਾਈ ਸਪੀਡ ਕਨੈਕਟਿਵਿਟੀ ਪ੍ਰਧਾਨ ਹੋਵੇਗੀ ਅਤੇ ਯਾਤਰਾ ਦਾ ਸਮਾਂ ਇਕ ਘੰਟੇ ਤੋਂ ਘੱਟ ਕੇ 30 ਮਿੰਟ ਦਾ ਰਹਿ ਜਾਵੇਗਾ। ਇਸੇ ਤਰ੍ਹਾਂ ਫਗਵਾੜਾ ਤੇ ਹੁਸ਼ਿਆਰਪੁਰ ਬਾਈਪਾਸ ਬਣਨ ਨਾਲ ਸ਼ਹਿਰੀ ਖੇਤਰ ਵਿੱਚ ਭੀੜ ਘੱਟ ਹੋਵੇਗੀ ਅਤੇ ਲਾਡੋਵਾਲ ਬਾਈਪਾਸ ਦੇ ਨਿਰਮਾਣ ਨਾਲ ਲੁਧਿਆਣਾ ਫਿਰੋਜਪੁਰ ਹਾਈਵੇ ਤੋਂ ਦਿੱਲੀ ਜਲੰਧਰ ਹਾਈਵੇ ਦਾ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ।
ਗਿੱਲ ਨੇ ਦੱਸਿਆ ਕਿ ਤਲਵੰਡੀ ਭਾਈ ਤੋਂ ਫਿਰੋਜ਼ਪੁਰ ਤੱਕ ਚਾਰ ਲੇਨ ਅਤੇ ਫਿਰੋਜ਼ਪੁਰ ਬਾਈਪਾਸ ਦੇ ਨਿਰਮਾਣ ਨਾਲ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ ਜਿਸ ਨਾਲ ਪੰਜਾਬ ਦਾ ਸਮੁੱਚਾ ਆਰਥਿਕ ਵਿਕਾਸ ਹੋਵੇਗਾ ਅਤੇ ਲੋਕਾਂ ਦਾ ਜਨਜੀਵਨ ਪੱਧਰ ਵੀ ਉੱਚਾ ਹੋਵੇਗਾ।