ਪਿੰਡਾਂ ਵਿੱਚ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ —ਸਲਵਿੰਦਰ ਸਿੰਘ ਜਾਣੀਆਂ
ਜਿੱਥੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਵੱਲੋ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਦੇਸ਼ ਭਰ ਵਿੱਚ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ।ਉੱਥੇ ਜਲੰਧਰ ਜਿਲੇ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਲੰਧਰ ਜਿਲਾ ਟੀਮ ਵੱਲੋ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਅਤੇ 13 ਫ਼ਰਵਰੀ ਨੂੰ ਦਿੱਲੀ ਕੂਚ ਵਾਸਤੇ ਲਾਮਬੰਦ ਕੀਤਾ ਜਾ ਰਿਹਾ ਹੈ ਇਸੇ ਹੀ ਤਰਜ਼ ਤੇ ਆਗੂਆਂ ਵੱਲੋਂ ਪਿੰਡ ਤਲਵੰਡੀ ਸੰਘੇੜਾ ਅਤੇ ਪਿੰਡ ਜਾਫਰਵਾਲ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਮੋਕੇ ਤੇ ਤਲਵੰਡੀ ਸੰਘੇੜਾ ਵਿਖੇ ਚਿਪ ਵਾਲੇ ਮੀਟਰ ਲਗਾਉਣ ਆਏ ਬਿਜਲੀ ਕਰਮਚਾਰੀ ਵਾਪਸ ਮੋੜੇ ਗਏ ਅਤੇ ਮੀਟਰ ਉਤਾਰ ਕੇ ਮੁਲਾਜ਼ਮਾਂ ਦੇ ਸਪੁਰਦ ਕੀਤੇ ਗਏ।ਉਪਰੰਤ ਆਗੂਆਂ ਵੱਲੋ ਜਥੇਬੰਦੀ ਦੇ ਉੱਘੇ ਆਗੂ ਸਰਪੰਚ ਧੰਨਾ ਸਿੰਘ ਜੀ ਦੀ ਚਾਚੀ ਜੀ (ਬੀਬੀ ਦਰਸ਼ਣ ਕੌਰ ਪਤਨੀ ਸਵਰਨ ਸਿੰਘ )ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਸੀ .ਮੀ.ਪ੍ਰਧਾਨ ਨਿਰਮਲ ਸਿੰਗ ਢੰਡੋਵਾਲ ,ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ , ਮੇਜਰ ਸਿੰਘ ਜਾਫਰਵਾਲ ,ਕਿਸ਼ਨ ਦੇਵ ਮਿਆਣੀ, ਕੁਲਦੀਪ ਰਾਏ ਤਲਵੰਡੀ ਸੰਘੇੜਾ ,ਧੰਨਾਂ ਸਿੰਘ ਸਰਪੰਚ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।