03/29/2024 12:26 PM

ਧੂਰੀ ਦੇ ਗੁਰਪ੍ਰੀਤ ਸਿੰਘ ਬਾਠ ਨੇ ਬਣਾਇਆ ਵਿਸ਼ਵ ਰਿਕਾਰਡ, 19553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ‘ਤੇ ਲਹਿਰਾਇਆ 100 ਮੀਟਰ ਉੱਚਾ ਤਿਰੰਗਾ

ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਠ ਨੇ ਆਪਣੀ 11 ਮੈਂਬਰੀ ਟੀਮ ਨਾਲ ਹਿਮਾਚਲ ਦੀ 19553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ‘ਤੇ 100 ਮੀਟਰ ਉੱਚਾ ਤਿਰੰਗਾ ਝੰਡਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

ਸੰਗਰੂਰ ਜੇਲ੍ਹ ਵਿਭਾਗ ਵਿੱਚ ਵਾਰਡਨ ਵਜੋਂ ਕੰਮ ਕਰਦੇ ਧੂਰੀ ਦੇ ਵਾਸੀ ਗੁਰਪ੍ਰੀਤ ਸਿੰਘ ਬਾਠ ਨੇ ਆਪਣੀ 11 ਮੈਂਬਰੀ ਟੀਮ ਨਾਲ ਹਿਮਾਚਲ ਵਿੱਚ 19553 ਫੁੱਟ ਉੱਚੇ ਕਨਾਮੋ ਪੀਠ ’ਤੇ ਦੇਸ਼ ਦਾ 100 ਮੀਟਰ ਉੱਚਾ ਤਿਰੰਗਾ ਝੰਡਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

ਇਸ ਤੋਂ ਪਹਿਲਾਂ ਇਸ ਚੋਟੀ ‘ਤੇ 280 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਰਿਕਾਰਡ ਦਰਜ ਹੈ।ਉਨ੍ਹਾਂ ਕਿਹਾ ਕਿ ਇੰਨਾ ਆਸਾਨ ਨਹੀਂ ਸੀ, ਰਸਤੇ ‘ਚ ਕਈ ਮੁਸ਼ਕਿਲਾਂ ਆਈਆਂ ਜਿਸ ਸਮੇਂ ਹਿਮਾਚਲ ਦੇ ਇਸ ਪਹਾੜ ਦੀ ਕਨਾਮੋ ਚੋਟੀ ‘ਤੇ ਜਾਣ ਦਾ ਸਮਾਂ ਚੁਣਿਆ ਗਿਆ।

ਉਸ ਸਮੇਂ ਹਿਮਾਚਲ ਵਿੱਚ ਭਾਰੀ ਮੀਂਹ ਪੈ ਰਿਹਾ ਸੀ, ਜ਼ਮੀਨ ਖਿਸਕ ਰਹੀ ਸੀ, ਕੀ ਹੋ ਸਕਦਾ ਹੈ ਰਸਤਾ ਆਸਾਨ ਨਹੀਂ, ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਰਬਤਾਰੋਹੀਆਂ ਦੀ 11 ਮੈਂਬਰੀ ਟੀਮ ਬਣਾਈ ਗਈ , ਇਸ ਟੀਮ ਦੀ ਅਗਵਾਈ ਫਰੀਦਕੋਟ ਦੇ ਗੁਰਪ੍ਰੀਤ ਸਿੱਧੂ ਅਤੇ ਪੰਕਜ ਮਹਿਤਾ ਕਰ ਰਹੇ ਸਨ।