ਅੱਜ ਤੋਂ ਨਵੇਂ ਪਰਿਵਾਰ ਨਾਲ ਸ਼ੁਰੂ ਹੋਣ ਜਾ ਰਿਹਾ ‘ਦਿ ਕਪਿਲ ਸ਼ਰਮਾ ਸ਼ੋਅ’

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਸਾਰਿਆਂ ਨੂੰ ਹਸਾਉਣ ਲਈ ਤਿਆਰ ਹਨ। ਕਪਿਲ ਸ਼ਰਮਾ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ‘ਚ ਆਪਣੇ ਅਨੋਖੇ ਮਜ਼ਾਕ ਨਾਲ ਧਮਾਲ ਮਚਾਉਣ ਜਾ ਰਹੇ ਹਨ। ਕਪਿਲ ਸ਼ਰਮਾ ਨੇ ਸਾਲ 2016 ‘ਚ ਸੋਨੀ ਟੀਵੀ ‘ਤੇ ਆਪਣਾ ਸ਼ੋਅ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਇਹ ਸ਼ੋਅ ਦਰਸ਼ਕਾਂ ਨੂੰ ਹਸਾਉਣ ਦਾ ਕੰਮ ਕਰ ਰਿਹਾ ਹੈ। ਪ੍ਰਸ਼ੰਸਕ ਨਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜੋ ਕਿ ਹੁਣ ਖ਼ਤਮ ਹੋਣ ਵਾਲਾ ਹੈ। ਆਓ ਅਸੀਂ ਤੁਹਾਨੂੰ ਸ਼ੋਅ ਨਾਲ ਜੁੜੇ ਸਾਰੇ ਵੇਰਵੇ ਬਾਰੇ ਦੱਸਦੇ ਹਾਂ।

ਕਪਿਲ ਸ਼ਰਮਾ ਸ਼ੋਅ ਕਦੋਂ ਅਤੇ ਕਿੱਥੇ ਦੇਖੋਗੇ

ਕਪਿਲ ਸ਼ਰਮਾ ਦਾ ਪ੍ਰਸਿੱਧ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ (The Kapil Sharma Show) 10 ਸਤੰਬਰ 2022 ਤੋਂ ਹਰ ਸ਼ਨੀਵਾਰ ਅਤੇ ਐਤਵਾਰ ਰਾਤ 9:30 ਵਜੇ ਸੋਨੀ ਟੀਵੀ ‘ਤੇ ਪ੍ਰਸਾਰਿਤ ਹੋਵੇਗਾ। ਤੁਸੀਂ OTT ਪਲੇਟਫਾਰਮ SonyLIV ‘ਤੇ ਇਸਦੇ ਐਪੀਸੋਡ ਵੀ ਦੇਖ ਸਕਦੇ ਹੋ। ਸ਼ੋਅ ਦੇ ਪਹਿਲੇ ਐਪੀਸੋਡ ‘ਚ ਕਠਪੁਤਲੀ (Cuttputlli) ਸਟਾਰ ਅਕਸ਼ੇ ਕੁਮਾਰ,(Akshay Kumar) ਰਾਕੁਲ ਪ੍ਰੀਤ ਸਿੰਘ (Rakul Preet Singh) ਅਤੇ ਸਰਗੁਣ ਮਹਿਤਾ (Sargun Mehta) ਨਜ਼ਰ ਆਉਣਗੇ।

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਕਈ ਨਵੇਂ ਚਿਹਰੇ ਨਜ਼ਰ ਆਉਣਗੇ।

ਹਾਲ ਹੀ ਵਿੱਚ, ਸੋਨੀ ਟੀਵੀ ਨੇ ਦ ਕਪਿਲ ਸ਼ਰਮਾ ਸ਼ੋਅ ਦੇ ਆਉਣ ਵਾਲੇ ਸੀਜ਼ਨ ਲਈ ਸਟਾਰ ਕਾਸਟ ਅਤੇ ਉਨ੍ਹਾਂ ਦੇ ਕਿਰਦਾਰਾਂ ਦਾ ਖੁਲਾਸਾ ਕੀਤਾ ਹੈ। ਸ਼ੋਅ ਵਿੱਚ ਕਪਿਲ ਸ਼ਰਮਾ (ਕੱਪੂ ਸ਼ਰਮਾ), ਸੁਮੋਨਾ ਚੱਕਰਵਰਤੀ (ਕਪਿਲ ਦੀ ਪਤਨੀ ਬਿੰਦੂ), ਕੀਕੂ ਸ਼ਾਰਦਾ (ਸਥਾਨਿਕ ਧੋਬਨ ਗੁੜੀਆ), ਸ੍ਰਿਸ਼ਟੀ ਰੋਡੇ (ਗ਼ਜ਼ਲ), ਸਿਧਾਰਥ ਸਾਗਰ (ਉਸਤਾਦ), ਗੌਰਵ ਦੂਬੇ, ਇਸ਼ਤਿਆਕ ਖਾਨ, ਸ਼੍ਰੀਕਾਂਤ ਮਾਸਕੀ ਆਦਿ ਕਲਾਕਾਰ ਹਨ। ਇਸ ਦੇ ਨਾਲ ਹੀ ਅਰਚਨਾ ਪੂਰਨ ਸਿੰਘ (Archana Puran Singh) ਸ਼ੋਅ ਦੀ ਜੱਜ ਵਜੋਂ ਨਜ਼ਰ ਆਵੇਗੀ।

ਇਸ ਸੀਜ਼ਨ ‘ਚ ਕਈ ਕਾਮੇਡੀਅਨ ਹਨ, ਜੋ ਹੁਣ ਨਜ਼ਰ ਨਹੀਂ ਆਉਣਗੇ। ਅਲੀ ਅਸਗਰ ਅਤੇ ਸੁਨੀਲ ਗਰੋਵਰ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਹਨ। ਹੁਣ ਨਵੇਂ ਸੀਜ਼ਨ ‘ਚ ਕ੍ਰਿਸ਼ਨਾ ਅਭਿਸ਼ੇਕ ਅਤੇ ਚੰਦੂ ਉਰਫ ਚੰਦਨ ਪ੍ਰਭਾਕਰ (Chandan Prabhakar)  ਵੀ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਭਾਰਤੀ ਸਿੰਘ (Bharti Singh) ਵੀ ਸ਼ੋਅ ‘ਚ ਬਹੁਤ ਘੱਟ ਨਜ਼ਰ ਆਵੇਗੀ। ਉਹ ਜਲਦੀ ਹੀ ‘ਸਾ ਰੇ ਗਾ ਮਾ ਪਾ ਲਿਟੱਲ ਚੈਂਪਸ’ ਨੂੰ ਹੋਸਟ ਕਰਨ ਜਾ ਰਹੀ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortjojobetporno sexpadişahbetsahabet