ਨੌਜਵਾਨਾਂ ਨਾਲ ਭਰੀ ਸ਼੍ਰੀਲੰਕਾ ਕ੍ਰਿਕਟ ਟੀਮ ਏਸ਼ੀਆ ਦੀ ਨਵੀਂ ਚੈਂਪੀਅਨ ਬਣ ਗਈ ਹੈ। ਦੁਬਈ ‘ਚ ਐਤਵਾਰ ਨੂੰ ਹੋਏ ਏਸ਼ੀਆ ਕੱਪ 2022 ਦੇ ਫਾਈਨਲ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਮੈਚ ਦੀ ਸ਼ੁਰੂਆਤ ‘ਚ ਇਕ ਸਮੇਂ ਸ੍ਰੀਲੰਕਾ ਦੀ ਟੀਮ 58 ਦੌੜਾਂ ‘ਤੇ 5 ਵਿਕਟਾਂ ਦੇ ਨੁਕਸਾਨ ‘ਤੇ ਖਰਾਬ ਹਾਲਤ ‘ਚ ਸੀ ਪਰ ਭਾਨੁਕਾ ਰਾਜਪਕਸ਼ੇ (71) ਅਤੇ ਵਾਨਿੰਦੂ ਹਸਾਰੰਗਾ (36) ਨੇ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਅਤੇ ਫਿਰ ਲੰਕਾਈ ਗੇਂਦਬਾਜ਼ਾਂ ਨੇ ਬਾਕੀ.
ਇੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 147 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਟੂਰਨਾਮੈਂਟ ਦਾ ਚਹੇਤਾ ਮੰਨਿਆ ਜਾ ਰਿਹਾ ਸੀ ਪਰ ਹੁਣ ਜਦੋਂ ਪਾਕਿਸਤਾਨੀ ਟੀਮ ਦੇ ਹੱਥੋਂ ਟਰਾਫੀ ਖੁੱਸ ਗਈ ਹੈ ਤਾਂ ਭਾਰਤੀ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਖੂਬ ਜਸ਼ਨ ਮਨਾ ਰਹੇ ਹਨ। ਪਾਕਿਸਤਾਨ ਦੀ ਹਾਰ ਦਾ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਪਾਕਿਸਤਾਨੀ ਖਿਡਾਰੀਆਂ ਦੀ ਟ੍ਰੋਲਿੰਗ ਵੀ ਹੋ ਰਹੀ ਹੈ।