ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਜੜਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕੁਝ ਲੋਕ ਤਾਂ CISF ਮੁਲਾਜ਼ਮ ਮਹਿਲਾ ਨੂੰ ਗਲਤ ਕਹਿ ਰਹੇ ਹਨ ਤੇ ਕੁਝ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਸਮਰਥਨ ਵਿਚ ਬਿਆਨ ਦੇ ਰਹੇ ਹਨ। ਅਜਿਹਾ ਹੀ ਇਕ ਐਲਾਨ ਪੰਜਾਬੀ ਵਪਾਰੀ ਦੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰ ਕੇ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ CISF ਮਹਿਲਾ ਮੁਲਾਜ਼ਮਾ ਕੁਲਵਿੰਦਰ ਕੌਰ ਨੂੰ ਮੈਂ ਦਿਲੋਂ ਸਲਾਮ ਕਰਦਾ ਹਾਂ ਤੇ ਮੈਂ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦੇਵਾਂਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੀਆ ਮਾਨ ਵੀ CISF ਮਹਿਲਾ ਦੇ ਸਮਰਥਨ ਵਿਚ ਨਿਤਰੇ ਹਨ। ਉਨ੍ਹਾਂ ਨੇ ਵੀ ਕਿਹਾ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਹੈ ਸਹੀ ਕੀਤਾ ਹੈ ਤੇ ਮੈਂ ਜੇਕਰ ਉਸ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਇੰਝ ਹੀ ਕਰਨਾ ਸੀ। ਇੰਨਾ ਹੀ ਨਹੀਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਕੁਲਵਿੰਦਰ ਕੌਰ ਨੂੰ ਮਿਲ ਰਿਹਾ ਹੈ। ਕਿਸਾਨ ਆਗੂਆਂ ਦੀ ਮੰਗ ਹੈ ਕਿ ਕੰਗਨਾ ਦਾ ਡੌਪ ਟੈਸਟ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ CISF ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਲਈ CISF ਦੇ ਕਮਾਂਡੈਂਟ ਨੇ ਪੁਲਿਸ ਨੂੰ ਬੁਲਾਇਆ ਹੈ।