ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਇੱਕ ਫੈਕਟਰੀ ਦੇ ਨੇੜੇ ਤਿੰਨ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਇੱਕ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਪੁਲਿਸ ਵੱਲੋਂ ਰਾਜਪੁਰਾ ਜੇਪੀ ਜੈਨ ਨੂੰ ਹਸਪਤਾਲ ’ਚ ਮੁੱਢਲੀ ਸਹਾਇਤਾ ਦੇ ਕੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਕਾਰਨ ਸੜਕ ’ਤੇ ਕਾਫੀ ਲੰਬਾ ਜਾਮ ਲੱਗ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸੜਕ ਸੁਰੱਖਿਆ ਪੁਲਿਸ ਨੂੰ ਜਾਮ ਖੁੱਲ੍ਹਵਾਉਣ ਦੇ ਲਈ ਪਹਿਲਾਂ ਜੇਸੀਬੀ ਕਰੇਨ ਦੇ ਨਾਲ ਟਰੱਕਾਂ ਨੂੰ ਪਾਸੇ ਹਟਾਇਆ ਗਿਆ। ਜਿਸ ਤੋਂ ਬਾਅਦ ਮੁੜ ਤੋਂ ਆਵਾਜਾਈ ਨੂੰ ਬਹਾਲ ਕੀਤਾ ਗਿਆ।
ਇਸ ਸਬੰਧੀ ਸੜਕ ਸੁਰੱਖਿਆ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਕਿ ਦੇਰ ਰਾਤ ਐਕਸੀਡੈਂਟ ਹੋਇਆ ਸੀ, ਜਿਸ ਦੀ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਹੀ ਮੌਕੇ ’ਤੇ ਪਹੁੰਚ ਗਏ। ਟਰੱਕ ਦੇ ਡਰਾਈਵਰ ਨੂੰ ਰਾਜਪੁਰਾ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਕ ਦਾ ਅਗਲਾ ਹਿੱਸਾ ਚੱਕਣਾ ਚੂਰ ਹੋ ਗਿਆ ਹੈ। ਸੜਕ ’ਤੇ ਪਿਆ ਸਮਾਨ ਸ਼ੀਸ਼ੇ ਕੱਚ ਤੋਂ ਸਾਬਤ ਹੁੰਦਾ ਹੈ ਕਿ ਟਰੱਕ ਬੜੀ ਜ਼ੋਰ ਨਾਲ ਅੱਗੇ ਜਾਂਦੇ ਹੋਏ ਟਰੱਕ ਵਿੱਚ ਵੱਜਿਆ ਹੈ ਅਤੇ ਇੱਕ ਟਰੱਕ ਉਹਦੇ ਪਿੱਛੇ ਸੀ ਉਸ ਦੇ ਵਿੱਚ ਵੱਜ ਗਿਆ ਜਿਸ ਕਾਰਨ ਸੜਕ ਹਾਦਸਾ ਵਾਪਰਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।