ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਬਾਰੇ ਪੁਲਿਸ ਨੇ ਵੱਖ-ਵੱਖ ਥਾਣਿਆਂ ‘ਚ 6 ਪਰਚੇ ਦਰਜ ਕੀਤੇ ਹਨ। ਇਸ ਸਬੰਧੀ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਅਰਬਨ ਅਸਟੇਟ ਪੁਲਸ ਨੇ ਅਮਰਿੰਦਰ ਸਿੰਘ ਵਾਸੀ ਜਗਤਾਰ ਨਗਰ, ਥਾਣਾ ਤ੍ਰਿਪੜੀ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਰਣਜੀਤ ਨਗਰ, ਸਿਟੀ ਸਮਾਣਾ ਵਿਖੇ ਵਿਪਣ ਵਾਸੀ ਦਾਰੂ ਕੁਟੀਆ, ਰਾਜੇਸ਼ ਕੁਮਾਰ ਵਾਸੀ ਪ੍ਰਤਾਪ ਕਾਲੋਨੀ ਤੇ ਹਰਸ਼ ਗੋਇਲ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਆਨਲਾਈਨ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਵਿਸ਼ੇਸ਼ ਟੀਮ ਆਨਲਾਈਨ ਪੈਟਰੋਲਿੰਗ ਕੀਤੀ ਜਾ ਰਹੀ ਹੈ, ਇਸ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਸੁਧਰ ਜਾਣ।
ਇਸ ਤੋਂ ਇਲਾਵਾ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 13 ਮੁਕਦਮੇ ਦਰਜ਼ ਕੀਤੇ ਹਨ ਤੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ‘ਚ 20 ਕੋਲੀ 100 ਗ੍ਰਾਮ ਭੁੱਕੀ, 50 ਗ੍ਰਾਮ ਹੈਰੋਇਨ, 35348 ਗੋਲ਼ੀਆਂ, 2699 ਕੈਪਸੂਲ, ਨਸ਼ੀਲਾ ਪਾਊਡਰ, 43 ਗ੍ਰਾਮ, ਗਾਂਜਾ 12 ਕਿਲੋ 400 ਗ੍ਰਾਮ ਅਤੇ 25 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ।