03/29/2024 6:16 PM

ਜਲੰਧਰ ਪੁਲਿਸ ਨੇ ਪੰਜਾਬ ‘ਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪ੍ਰੀਤ ਫਗਵਾੜਾ ਗੈਂਗ ਦੇ ਤਿੰਨ ਆਰੋਪੀਆਂ ਨੂੰ ਕੀਤਾ ਕਾਬੂ

ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਤੋਂ ਪ੍ਰੀਤ ਫਗਵਾੜਾ ਗੈਂਗ ਦੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੇ ਦੋਸ਼ੀ ਪ੍ਰੀਤ ਫਗਵਾੜਾ ਗੈਂਗ ਦੇ ਸਰਗਨਾ ਰਜਨੀਸ਼ ਸਿੰਘ ਪ੍ਰੀਤ ਜੋ ਕਿ ਇਸ ਵੇਲੇ ਕਤਲ ਦੇ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਉੱਪਰ ਪਹਿਲੇ ਹੀ 19 ਵਾਰਦਾਤਾਂ ਦੇ ਚਲਦੇ ਕਈ ਮਾਮਲੇ ਦਰਜ ਹਨ।   .

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਸੂਚਨਾ ਦੇ ਆਧਾਰ ‘ਤੇ ਭਗਤ ਸਿੰਘ ਕਾਲੋਨੀ ਵਾਈ ਪੁਆਇੰਟ ‘ਤੇ ਇਕ ਨਾਕਾ ਲਗਾਇਆ ਗਿਆ ਸੀ’ ਜਿੱਥੇ ਇਨ੍ਹਾਂ ਤਿੰਨਾਂ  ਨੂੰ ਗਿਰਫ਼ਤਾਰ  ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਗੈਂਗ ਦੇ ਸਰਗਨਾ ਰਜਨੀ ਸਿੰਘ ਪ੍ਰੀਤ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਵੀ ਸਬੰਧ ਹਨ ਅਤੇ ਉਹ ਮੁੱਖ ਤੌਰ ‘ਤੇ ਆਪਣੇ ਗੈਂਗ ਦੇ ਜ਼ਰੀਏ ਹਥਿਆਰਾਂ ਦੀ ਸਪਲਾਈ ਕਰਨ ਦਾ ਕੰਮ ਕਰਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਤਿੰਨੇ ਆਰੋਪੀ ਸੇਠ ਲਾਲ ਵਾਸੀ ਅਬਾਦਪੁਰਾ , ਰਾਜਪਾਲ ਉਰਫ ਪਾਲੀ ਵਾਸੀ ਰਵਿਦਾਸ ਕਾਲੋਨੀ ਰਾਮਾਮੰਡੀ  , ਰਾਜੇਸ਼ ਕੁਮਾਰ ਉਰਫ ਰਾਜਾ ਵਾਸੀ ਰਾਮਾਮੰਡੀ ਨੂੰ ਪੁਲਿਸ ਪਾਰਟੀਆਂ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ,ਜਿਨ੍ਹਾਂ ਵਿੱਚ ਪੰਜ ਪਿਸਟਲ , 6 ਦੇਸੀ ਕੱਟੇ ਅਤੇ ਇਕ ਰਿਵਾਲਵਰ ਸ਼ਾਮਲ ਹੈ। ਪੁਲੀਸ ਮੁਤਾਬਕ ਇਨ੍ਹਾਂ ਤਿੰਨਾਂ ਆਰੋਪੀਆਂ ‘ਤੇ ਵੀ ਕਈ ਕ੍ਰਿਮਿਨਲ ਮਾਮਲੇ ਦਰਜ ਹਨ ,ਜਿਨ੍ਹਾਂ ਕਰਕੇ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਫਿਲਹਾਲ ਇਨ੍ਹਾਂ ਤਿੰਨਾਂ ਆਰੋਪੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਹਥਿਆਰਾਂ ਦੀ ਸਪਲਾਈ ਦੀ ਇਕ ਚੇਨ ਟੁੱਟ ਗਈ ਹੈ।