ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਚੋਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ 01 ਚੋਰ ਨੂੰ ਚੋਰੀ ਸ਼ੁਦਾ ਮੋਬਾਈਲਫੋਨ ਸਮੇਤ ਗ੍ਰਿਫਤਾਰ ਕਰਨ ਵਿਚ ਕੀਤੀ ਗਈ ਸਫਲਤਾ ਹਾਸਿਲ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦਸਿਆ ਕਿ ਇੰਸਪੈਕਟਰ ਅਮਨ ਸੈਣੀ ਮੁਖ ਅਫਸਰ ਥਾਣਾ ਲਾਂਬੜਾ ਵਲੋਂ ASI ਨਰੰਜਣ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਅਤੇ ਚੈਕਿੰਗ ਸ਼ਕੀ ਵਹੀਕਲਾਂ ਸਬੰਧੀ ਇਲਾਕਾ ਥਾਣਾ ਦਾ ਰਵਾਨਾ ਕੀਤਾ ਗਿਆ ਸੀ ਕਿ ਕਪਿਲ ਦੇਵ ਪੁੱਤਰ ਕ੍ਰਿਸ਼ਨ ਲਾਲ ਵਾਸੀ ਕਲਿਆਣਪੁਰ ਥਾਣਾ ਲਾਬੜਾ ਨੇ ASI ਨਰੰਜਣ ਸਿੰਘ ਨੂੰ ਇਤਲਾਹ ਦਿੱਤੀ ਕਿ ਇੱਕ ਨਾ-ਮਾਲੂਮ ਵਿਅਕਤੀ ਨੇ ਉਸਦੇ ਵੀਲਰ ਦੇ ਡੇਸ਼ਬੋਰਡ ਵਿੱਚੋਂ ਉਸਦਾ ਮੋਬਾਇਲ ਫੋਨ ਮਾਰਕਾ OPPO ਰੰਗ ਕਾਲਾ ਜਿਸ ਵਿਚ ਸਿਮ ਨੰਬਰ 98786-87548 ਚੋਰੀ ਕਰਕੇ ਲੈ ਗਿਆ ਹੈ। ਜਿਸਤੇ ਨਾਮਲੂਮ ਵਿਅਕਤੀ ਖਿਲਾਫ ਮੁਕੱਦਮਾ ਨੇ 98 ਮਿਤੀ: 02.12.2022 ਅ/ਧ-379 IPC ਥਾਣਾ ਲਾਂਬੜਾ ਜਿਲਾ ਜਲੰਧਰ ਦਰਜ ਰਜਿਟਰ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਜਦ ASI ਨਰੰਜਣ ਸਿੰਘ ਸਮੇਤ ਪੁਲਿਸ ਪਾਰਟੀ ਦੇ ਲਾਂਬੜਾ ਤੋਂ ਲਾਂਬੜੀ ਰੋਡ ਤੇ ਬਣੇ ਸ਼ਮਸ਼ਾਨ ਘਾਟ ਕੋਲ ਪੁੱਜੇ ਤਾਂ ਇਕ ਮੋਨੇ ਨੌਜਵਾਨ ਨੂੰ ਸ਼ੱਕ ਦੀ ਬਿਨ੍ਹਾ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕਰਨਜੀਤ ਉਰਫ ਭੋਲੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁੱਹਲਾ ਵੱਡਾ ਗੁਰੂਦੁਆਰਾ ਉਂਗੀ ਥਾਣਾ ਸਦਰ ਨਕੋਦਰ ਦੱਸਿਆ ਜਿਸਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ਤੇ ਉਸ ਪਾਸੋਂ ਚੋਰੀ ਸ਼ੁਦਾ ਮੋਬਾਈਲ ਫੋਨ ਮਾਰਕਾ OPPO ਰੰਗ ਕਾਲਾ ਬ੍ਰਾਮਦ ਕੀਤਾ ਗਿਆ। ਦੋਸ਼ੀ ਉਕਤ ਨੂੰ ਉਕਤ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਹਜਾ ਵਿੱਚ 411 IPC ਦਾ ਵਾਧਾ ਜੁਰਮ ਕੀਤਾ ਗਿਆ। ਦੋਸ਼ੀ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ:- ਮੋਬਾਇਲ ਫੋਨ ਮਾਰਕਾ OPPO ਰੰਗ ਕਾਲਾ( ਚੋਰੀ ਸ਼ੁਦਾ)