ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪਹਿਲੇ ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਨੇ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਉਹ ਪਹਿਲੀ ਟਰਾਂਸਜੈਂਡਰ ਹੈ, ਜਿਸ ਨੇ MCD ਵਿੱਚ ਜਿੱਤ ਹਾਸਲ ਕੀਤੀ ਹੈ। 38 ਸਾਲਾ ਬੌਬੀ ਕਿੰਨਰ ‘ਹਿੰਦੂ ਯੁਵਾ ਸਮਾਜ ਏਕਤਾ ਅਵਾਮ ਅੱਤਵਾਦ ਵਿਰੋਧੀ ਕਮੇਟੀ’ ਦੀ ਦਿੱਲੀ ਇਕਾਈ ਦੀ ਪ੍ਰਧਾਨ ਵੀ ਹੈ।
ਬੌਬੀ ਅੰਨਾ ਅੰਦੋਲਨ ਦੌਰਾਨ ਵੀ ਕਾਫੀ ਸਰਗਰਮ ਸੀ। ਬੌਬੀ ਦਿੱਲੀ ਦੀ ਰਾਜਨੀਤੀ ਵਿੱਚ ਆਉਣ ਵਾਲਾ ਪਹਿਲਾ ਟਰਾਂਸਜੈਂਡਰ ਹੈ। ਆਮ ਆਦਮੀ ਪਾਰਟੀ ਨੇ ਸਿਆਸਤ ਰਾਹੀਂ ਸਮਾਜ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਬੌਬੀ ਕਿੰਨਰ ਨੂੰ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੀਂ ਸੀਟ ‘ਤੇ ਵਾਰਡ 43 ਸੁਲਤਾਨਪੁਰੀ-ਏ ਤੋਂ ਟਿਕਟ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਐਮਸੀਡੀ ਚੋਣਾਂ ਵਿੱਚ ਕਿਸੇ ਕਿੰਨਰ ਨੂੰ ਟਿਕਟ ਦੇਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ। ਬੌਬੀ ਕਿੰਨਰ ਨੇ 2017 ਵਿੱਚ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੀ ਸੀ।