: ਵਿਸ਼ਾਖਾਪਟਨਮ ਜ਼ਿਲ੍ਹੇ ਦੇ ਦੁਵਵਾੜਾ ਰੇਲਵੇ ਸਟੇਸ਼ਨ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਦੀ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ। ਇੱਥੇ ਇੱਕ ਟਰੇਨ ਤੋਂ ਹੇਠਾਂ ਉਤਰ ਰਹੀ ਵਿਦਿਆਰਥਣ ਰੇਲ ਅਤੇ ਪਲੇਟਫਾਰਮ ਦੇ ਵਿਚਕਾਰ ਫਸ ਗਈ। ਹਾਦਸੇ ਤੋਂ ਤੁਰੰਤ ਬਾਅਦ ਟਰੇਨ ਨੂੰ ਤੁਰੰਤ ਰੋਕ ਲਿਆ ਗਿਆ ਅਤੇ ਰੈਸਕਿਊ ਟੀਮ ਨੇ ਵਿਦਿਆਰਥਣ ਨੂੰ ਬਚਾ ਲਿਆ। ਦੁਵਵਾੜਾ ਦੇ ਸਾਇੰਸ ਕਾਲਜ ਵਿੱਚ ਐਮਸੀਏ ਦੀ ਪੜ੍ਹਾਈ ਕਰ ਰਹੀ ਇਸ ਵਿਦਿਆਰਥਣ ਦਾ ਨਾਂ ਸ਼ਸ਼ੀਕਲਾ ਹੈ, ਜੋ ਗੁੰਟੂਰ-ਰਾਯਾਗੜਾ ਐਕਸਪ੍ਰੈਸ ਤੋਂ ਉਤਰਦੇ ਸਮੇਂ ਰੇਲਵੇ ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸ ਗਈ ਸੀ। ਟਰੇਨ ਤੋਂ ਉਤਰਦੇ ਸਮੇਂ ਵਿਦਿਆਰਥਣ ਯਾਤਰੀ ਡੱਬੇ ਅਤੇ ਪਲੇਟਫਾਰਮ ਵਿਚਕਾਰ ਫਸ ਗਈ। ਵਿਦਿਆਰਥਣ ਲਗਾਤਾਰ ਦਰਦ ਕਾਰਨ ਰੋ ਰਹੀ ਸੀ। ਆਰਪੀਐਫ ਦੇ ਜਵਾਨਾਂ ਨੇ ਪੀਐਫ ਕੋਪਿੰਗ ਨੂੰ ਤੋੜ ਕੇ ਉਸ ਨੂੰ ਉਥੋਂ ਬਾਹਰ ਕੱਢ ਲਿਆ।
ਜਾਣਕਾਰੀ ਮੁਤਾਬਕ ਪਲੇਟਫਾਰਮ ‘ਤੇ ਉਤਰਦੇ ਸਮੇਂ ਸ਼ਸ਼ੀਕਲਾ ਦਾ ਪੈਰ ਫਿਸਲ ਗਿਆ ਅਤੇ ਉਹ ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸ ਗਈ, ਜਿਸ ਕਾਰਨ ਉਸ ਦਾ ਪੈਰ ਮੁੜ ਗਿਆ ਅਤੇ ਟਰੈਕ ‘ਚ ਫਸ ਗਿਆ। ਸ਼ਸ਼ੀਕਲਾ ਕਾਲਜ ਜਾ ਰਹੀ ਸੀ ਅਤੇ ਅੰਨਾਵਰਮ ਤੋਂ ਦੁਵਵੜਾ ਪਹੁੰਚੀ। ਉਦੋਂ ਹੀ ਪਲੇਟਫਾਰਮ ‘ਤੇ ਉਤਰਦੇ ਸਮੇਂ ਉਸ ਦਾ ਪੈਰ ਤਿਲਕਣ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀ ਵਿਦਿਆਰਥਣ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਟੇਸ਼ਨ ਅਧਿਕਾਰੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਟਰੇਨ ਡਰਾਈਵਰ ਨੂੰ ਟਰੇਨ ਰੋਕਣ ਦੇ ਹੁਕਮ ਦਿੱਤੇ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਦੇ ਸਮੇਂ ਵਿਦਿਆਰਥਣ ਕਿੰਨਾ ਪਰੇਸ਼ਾਨ ਸੀ।