04/25/2024 12:37 PM

ਜਲੰਧਰ ’ਚ ਸ਼ੇਰੇ ਪੰਜਾਬ ਚਿਕਨ ਦੀ ਦੁਕਾਨ ਦਾ ਕੰਮ ਕਰਦੇ ਭਰਾਵਾਂ ਵਲੋਂ ਈਮਾਨਦਾਰੀ ਦਾ ਦਿੱਤਾ ਗਿਆ ਸਬੂਤ

ਜਲੰਧਰ(ਕੁਲਪ੍ਰੀਤ ਸਿੰਘ ) ਸ਼ਹਿਰ ਦੇ ਭਗਤ ਸਿੰਘ ਚੌਂਕ ਲਾਗੇ ਸ਼ੇਰੇ ਪੰਜਾਬ ਚਿਕਨ ਦੀ ਦੁਕਾਨ ਦਾ ਕੰਮ ਕਰਦੇ 2 ਭਰਾਵਾਂ ਵਲੋਂ ਕਰੀਬ 5 ਫੋਨ ਗ੍ਰਾਹਕ ਨੂੰ ਵਾਪਸ ਕਰਕੇ ਈਮਾਨਦਾਰੀ ਦਾ ਸਬੂਤ ਦਿੱਤਾ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹਰਮੀਤ ਸਿੰਘ ਕਮਰਾ ਅਤੇ ਹਰਮਨਪ੍ਰੀਤ ਸਿੰਘ ਕਮਰਾ ਭਗਤ ਸਿੰਘ ਚੌਂਕ ਲਾਗੇ ਸ਼ੇਰੇ ਪੰਜਾਬ ਚਿਕਨ ਦੀ ਦੁਕਾਨ ਦਾ ਕੰਮ ਕਰਦੇ ਹਨ ਅਤੇ ਇੱਕ ਗ੍ਰਹਕ ਦੁਕਾਨ ਤੇ ਬੀਤੇ ਦਿਨ ਇੱਕ ਬਾਕਸ ਭੁੱਲ ਗਿਆ ਸੀ ਅਤੇ ਜਦੋ ਸਫਾਈ ਕਰਦੇ ਹੋਏ ਉਨ੍ਹਾਂ ਨੂੰ ਬਾਕਸ ਲੱਭਿਆ ਤਾਂ ਉਨ੍ਹਾਂ ਵਲੋਂ ਤੁਰੰਤ ਬਾਕਸ ਤੇ ਲਿਖੇ ਨੰਬਰ ਤੇ ਕਾਲ ਕੀਤੀ ਗਈ ਅਤੇ ਪਤਾ ਲੱਗਾ ਕਿ ਗ੍ਰਾਹਕ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਉਸਨੂੰ ਬਾਕਸ ਦੀ ਜਾਣਕਾਰੀ ਦਿੱਤੀ ਗਈ। ਇਹ ਸੁਣ ਕੇ ਗ੍ਰਾਹਕ ਵਲੋਂ ਦੁਕਦਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ । ਉਸਨੇ ਕਿਹਾ ਕਿ ਬਾਕਸ ਚ 5 ਫੋਨ ਹਨ ਅਤੇ ਉਹ ਲੈਣ ਆ ਰਿਹਾ ਹੈ।