ਲੁਧਿਆਣਾ ‘ਚ ਗੈਸ ਸਿਲੰਡਰ ਫਟਿਆ

ਲੁਧਿਆਣਾ: ਲੁਧਿਆਣਾ ਦੇ ਕਸਬਾ ਕੋਹਾੜਾ ਵਿੱਚ ਸਿਲੰਡਰ ਫਟਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਬਾਜ਼ਾਰ ਦੀਆਂ 8 ਦੁਕਾਨਾਂ ਸੜ ਕੇ ਰਾਖ ਹੋ ਗਈਆਂ, ਜਦਕਿ 2 ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਥੇ ਇੱਕ ਦੁਕਾਨ ਵਿੱਚ ਨਾਜਾਇਜ਼ ਤੌਰ ‘ਤੇ ਸਿਲੰਡਰ ਵਿੱਚ ਗੈਸ ਭਰੀ ਜਾ ਰਹੀ ਸੀ, ਜਦੋਂ ਇਹ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਕਰਦਾ ਸੀ। ਦੇਰ ਰਾਤ ਕਿਸੇ ਸਿਲੰਡਰ ਵਿਚੋਂ ਗੈਸ ਰਿਸਣ ਲੱਗ ਪਈ, ਜਿਸ ਕਾਰਨ ਦੁਕਾਨ ਵਿੱਚ ਅੱਗ ਲੱਗ ਗਈ। ਜਦੋਂ ਤੱਕ ਦੁਕਾਨਦਾਰ ਇਸ ਨੂੰ ਸਮਝ ਪਾਉਂਦੇ ਅਤੇ ਕਾਬੂ ਕਰਨ ਦੀ ਕੋਸਿ਼ਸ਼ ਕਰਦੇ, ਉਦੋਂ ਤੱਕ ਸਿਲੰਡਰਾਂ ਦੇ ਧਮਾਕਿਆਂ ਕਾਰਨ ਅੱਗ ਨੇ ਦੁਕਾਨਾਂ ਨੂੰ ਮਚਾ ਕੇ ਰਾਖ ਕਰ ਦਿੱਤਾ ਸੀ।

ਲੋਕਾਂ ਨੇ ਦੱਸਿਆ ਕਿ ਇਹ ਦੁਕਾਨਾਂ ਲੱਕੜ ਦੇ ਚਿੱਠੇ ਅਤੇ ਤਰਪਾਲ ਦੀਆਂ ਚਾਦਰਾਂ ਨਾਲ ਬਣੀਆਂ ਹੋਣ ਕਾਰਨ ਕੁਝ ਹੀ ਮਿੰਟਾਂ ਵਿੱਚ ਅੱਗ ਬੁਝ ਗਈ।ਘਟਨਾ ਵਿੱਚ ਸਿਲੰਡਰ ਵਾਲੀ ਦੁਕਾਨ ਦੇ ਨਾਲ 7-8 ਦੁਕਾਨਾਂ ਦਾ ਸਾਰਾ ਸਾਮਾਨ ਮੱਚ ਕੇ ਰਾਖ ਹੋ ਗਿਆ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਨੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅੱਗ ਵਿੱਚ ਝੁਲਸੇ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ, ਜਿਨ੍ਹਾਂ ਨੂੰ ਮੁਢਲੇ ਇਲਾਜ ਪਿੱਛੋਂ ਲੁਧਿਆਣਾ ਰੈਫਰ ਕੀਤਾ ਗਿਆ ਹੈ। ਅੱਗ ਦੀ ਇਹ ਭਿਆਨਕਤਾ ਕਈ ਕਿਲੋਮੀਟਰ ਤੋਂ ਵੇਖੀ ਜਾ ਸਕਦੀ ਸੀ।

ਉਧਰ, ਪੁਲਿਸ ਨੇ ਘਟਨਾ ਦਾ ਪਤਾ ਲੱਗਣ ‘ਤੇ ਮੌਕੇ ਉਪਰ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetTekirdağ escortpadişahbetpadişahbet girişmarsbahisimajbetgrandpashabet