ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਚੌੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ 1 ਨਸ਼ਾ ਤਸਕਰ ਪਾਸੋਂ 35 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਟਰੱਕ ਨੰਬਰੀ JK 02-6J-4281 ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰ ਪਾਲ ਯੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਨੇ ਦੱਸਿਆ ਕਿ ਐਸ.ਆਈ ਕੁਲਬੀਰ ਸਿੰਘ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਬਾਏ ਨਾਕਾ ਬੰਦੀ ਥਾ ਚੈਕਿੰਗ ਸ਼ੱਕੀ ਪੁਰਸ਼ਾ ਵਾ ਵਹੀਕਲਾ ਨਾਕਾਬੰਦੀ ਬਿਧੀਪੁਰ ਫਾਟਕ ਨੇੜੇ ਮੌਜੂਦ ਸੀ ਦੋਰਾਨੇ ਨਾਕਾ ਬੰਦੀ ਇੱਕ ਟਰੱਕ ਨੰਬਰ JK 02-CJ-4281 ਜਲੰਧਰ ਸਾਇਡ ਤਰਫ ਆਇਆ ਜੋ ਬਿਧੀਪੁਰ ਫਾਟਕ ਵੱਲ ਨੂੰ ਮੋੜਨ ਲੱਗਾ। ਜੋ ਟੱਰਕ ਦੇ ਡਰਾਈਵਰ ਨੇ ਪੁਲਿਸ ਪਾਰਟੀ ਦੀ ਨਾਕਬੰਦੀ ਦੇਖ ਕੇ ਟਰੱਕ ਦੀ ਯਕਮਦ ਬਰੇਕ ਲਗਾ ਕੇ ਰੋਕ ਲਿਆ ਟਰਕ ਸ਼ੈਕ ਕਰਨ ਦੀ ਕੋਸ਼ਿਸ਼ ਕਰਨ ਲਗਾ। ਜਿਸ ਨੂੰ ਐਸ.ਆਈ. ਕੁਲਬੀਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਗਗਨਦੀਪ ਸਿੰਘ ਉਰਫ ਰੋਮੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵਿੰਦਰ ਥਾਣਾ ਮੀਠਾ ਸਾਹਿਬ ਜਿਲ੍ਹਾ ਜੰਮੂ ਸਟੇਟ ਜੰਮੂ ਐਂਡ ਕਸ਼ਮੀਰ ਦੱਸਿਆ। ਜੋ ਦੋਸ਼ੀ ਗਗਨਦੀਪ ਸਿੰਘ ਉਰਫ ਰੋਮੀ ਨੂੰ ਐਸ.ਆਈ ਕੁਲਬੀਰ ਸਿੰਘ ਨੇ ਕਿਹਾ ਕਿ ਆਪ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਆਪਦੀ ਅਤੇ ਆਪ ਦੇ ਟਰੰਕ ਦੀ ਤਲਾਸ਼ੀ ਕੀਤੀ ਜਾਣੀ ਹੈ। ਦੌਰਾਨੇ ਤਲਾਸੀ ਟਰੰਕ ਦੇ ਪਿਛਲੇ ਪਾਸੇ ਕਸ਼ਮੀਰ ਤੋਂ ਲਿਆਂਦੇ ਹੋਏ ਸੇਧ ਲੜ ਸਨ ਅਤੇ ਟਰੱਕ ਵਿਚ ਬਣੇ ਕੇਬਿਨ ਨੂੰ ਚੈੱਕ ਕਰਨ ਤੇ ਉਸਦੀਆਂ ਸੀਟਾਂ ਦੇ ਹੇਠੋਂ 12 ਬੱਚੇ ਪਲਾਸਟਿਕ ਰੰਗ ਨੀਲਾ ਵਜਨੀ 17 ਕਿਲੋ 5) ਗ੍ਰਾਮ 17 ਕਿਲੋ 500) ਗ੍ਰਾਮ ਕੁਲ 35 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 157 ਮਿਤੀ 17.12.2022 ਅ/ਧ/15-B-61-85 NDPS Act ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸ਼ੀ ਦੀ ਕਾਲ ਡੀਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬ੍ਰਾਮਦਗੀ :-
ਮੁਕੱਦਮਾ ਨੰਬਰ 157 ਮਿਤੀ 17.12.2022 ਅਧ 15-B-61-85 NDPS Act ਥਾਣਾ ਮਕਸੂਦਾਂ ਜਿਲਾ ਜਲੰਧਰ
1. 35 ਕਿਲੋਗ੍ਰਾਮ ਡੋਡੇ ਚੂਰਾ ਪੋਸਤ,
2. ਟਰੱਕ ਨੰਬਰੀ JK 02-CJ-4281