04/25/2024 2:47 PM

ਮਿਤੀ 14-01-2023 ਨੂੰ ਕਾਂਗਰਸ ਪਾਰਟੀ ਵੱਲੋ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਕਰਨ ਸਬੰਧੀ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14-01-2023 ਨੂੰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਨੂੰ ਲੈ ਕੇ ਲੁਧਿਆਣਾ ਤੋਂ ਜਲੰਧਰ ਨੂੰ ਆਉਣ ਵਾਲੇ ਸਾਰੇ ਵਾਹਨ ਸਿੱਧਵਾ ਬੇਟ ਤੋ ਮਹਿਤਪੁਰ,ਨਕੋਦਰ ਤੋਂ ਜਲੰਧਰ ਜਾਣਗੇ ਜਲੰਧਰ ਤੋ ਲੁਧਿਆਣਾ ਜਾਣ ਵਾਲੇ ਭਾਰੀ ਵਾਹਨ ਕੌਨਕਾ ਰਿਸੋਰਟ ਫਗਵਾੜਾ ਤੋ ਬੰਗਾ, ਨਵਾਂ ਸ਼ਹਿਰ,ਰਾਹੋ, ਮਾਛੀਵਾੜਾ ਤੋਂ ਹੁੰਦੇ ਹੋਏ ਲੁਧਿਆਣਾ ਜਾਣਗੇ ਅਤੇ ਲਾਈਟ ਵਹੀਕਲ ਜਲੰਧਰ ਫਗਵਾੜਾ ਗੁਰਾਇਆ,ਫਿਲੌਰ ਤੋਂ ਲੁਧਿਆਣਾ ਜਾਣਗੇ ।ਇਹਨਾ ਡਾਇਵਰਟ ਰੂਟਾ ਤੋਂ ਬਿਨਾਂ ਕਿਸੇ ਹੋਰ ਰੂਟ ਦਾ ਇਸਤੇਮਾਲ ਨਾ ਕੀਤਾ ਜਾਵੇ ਤਾ ਜੋ ਕਿਸੇ ਅਸੂਵਿਧਾ/ਟਰੈਫਿਕ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ ।ਇਸ ਸਬੰਧੀ ਜਾਣਕਾਰੀ/ਸਹਾਇਤਾ ਲਈ ਟਰੈਫਿਕ ਪੁਲਿਸ ਹੈਲਪਲਾਇਨ ਨੰਬਰ 78889-53587 (ਇੰਨਚਾਰਜ ਟਰੈਫਿਕ ਸਟਾਫ਼,ਜਲੰਧਰ ਦਿਹਾਤੀ ਅਤੇ 78272-401/95179-87100 (ਪੁਲਿਸ ਕੰਟਰੋਲ ਰੂਮ ਜਲੰਧਰ ਦਿਹਾਤੀ ) ਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਮ ਪਬਲਿਕ ਨੂੰ ਹਦਾਇਤ ਕੀਤੀ ਜਾਦੀ ਹੈ ਕਿ ਕੋਈ ਵੀ ਹਾਈਵੇ ਰੋਡ ਤੇ ਆਪਣੇ ਵਾਹਨ ਨਹੀਂ ਖੜੇ ਕਰੇਗਾ ।ਜੇਕਰ ਕਿਸੇ ਦਾ ਕੋਈ ਵੀ ਵਾਹਨ ਹਾਈਵੇ ਰੋਡ ਤੇ ਖੜਾ ਕੀਤਾ ਪਾਇਆ ਤਾ ਟਰੈਫਿਕ ਪੁਲਿਸ ਵੱਲੋ ਵਾਹਨ ਨੂੰ ਟੋ ਕੀਤਾ ਜਾਵੇਗਾ।

1. ਲੁਧਿਆਣਾ ਤੋਂ ਜਲੰਧਰ :- ਸਿੱਧਵਾ ਬੇਟ ਤੋ ਮਹਿਤਪੁਰ,ਨਕੋਦਰ ਤੋ ਜਲੰਧਰ।

2. ਜਲੰਧਰ ਤੋਂ ਲੁਧਿਆਣਾ :-

ੳ) ਭਾਰੀ ਵਹੀਕਲ:- ਜਲੰਧਰ ਤੋਂ ਕੋਨਕਾ-ਰਿਸੋਰਟ ਫਗਵਾੜਾ, ਬੰਗਾ, ਨਵਾਂ-ਸ਼ਹਿਰ, ਰਾਹੋ, ਮਾਛੀਵਾੜਾ ਤੋਂ

ਲੁਧਿਆਣਾ।

ਅ) ਲਾਈਟ ਵਹੀਕਲ:- ਜਲੰਧਰ ਤੋਂ ਫਗਵਾੜਾ ਗੁਰਾਇਆ,ਫਿਲੌਰ ਤੋਂ ਲੁਧਿਆਣਾ ਜਾਣਗੇ।

3, ਨਕੋਦਰ ਤੇ ਲੁਧਿਆਣਾ :-

ੳ) ਭਾਰੀ ਵਾਹਨ ਨੂਰਮਹਿਲ ਚੋਕ ਨਕੋਦਰ ਤੋਂ ਮਹਿਤਪੁਰ,ਸਿੱਧਵਾ ਬੇਟ ਤੋਂ ਲੁਧਿਆਣਾ। ਅ) ਲਾਈਟ ਵਹੀਕਲ ;- ਨਕੋਦਰ ਤੋਂ ਨੂਰਮਹਿਲ,ਫਿਲੌਰ ਪੁਲ ਦੇ ਥੱਲੇ ਦੀ ਲੁਧਿਆਣਾ।

4. ਹੁਸ਼ਿਆਰਪੁਰ ਤੋਂ ਲੁਧਿਆਣਾ :-ਮਾਹਿਲਪੁਰ,ਗੌੜਸ਼ੰਕਰ, ਨਵਾਂਸ਼ਹਿਰ,ਰਾਹੋ,ਮਾਛੀਵਾੜਾ ਤੋਂ ਲੁਧਿਆਣਾ ਜਾਣ

ਵਾਲੇ ਭਾਰੀ ਵਾਹਨ। ਨੋਟ :-ਮਿਤੀ 14-01-2023 ਨੂੰ ਸਵੇਰੇ 04:00 ਵਜੇ ਤੋ ਸਬੰਧਿਤ ਡਾਇਵਰਜਨ ਕੀਤੀਆ ਜਾਣਗੀਆ।