ਸਰਕਾਰੀ ਬਾਬੂ ਮੰਗ ਰਿਹੈ ਸੀ 2 ਹਜ਼ਾਰ ਦੀ ਰਿਸ਼ਵਤ, ਵਿਧਾਇਕ ਹੋ ਗਿਆ ਤੱਤਾ, ਕਿਹਾ ਚੰਗੀ ਨਹੀਂ ਲਗਦੀ ਨੌਕਰੀ…

ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਫੋਨ ਤੇ ਸਰਕਾਰੀ ਅਧਿਕਾਰੀ ਦੇ ਨਾਲ ਤੱਤੇ ਹੋ ਗਏ ਤੇ ਅਧਿਕਾਰੀ ਨੂੰ ਦੋ ਟੁੱਕ ਸਾਫ ਕਰ ਦਿੱਤਾ ਕਿ ਜੇਕਰ ਤੁਹਾਨੂੰ ਨੌਕਰੀ ਚੰਗੀ ਨਹੀਂ ਲਗਦੀ ਤਾਂ ਬਹੁਤ ਲੋਕ ਨੌਕਰੀ ਕਰਨ ਵਾਲੇ ਬੈਠੇ ਹਨ।

ਆਪਣੇ ਵਿਆਹ ਤੋ ਵਿਹਲੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਕਾਫੀ ਦਿਨਾਂ ਬਾਅਦ ਫਾਜ਼ਿਲਕਾ ਦੀ ਮਾਰਕਿਟ ਕਮੇਟੀ ਦਫਤਰ ਵਿਚ ਪਹੁੰਚੇ ਸਨ ਜਿੱਥੇ ਉਨ੍ਹਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਸਨ

ਕੀ ਸੀ ਪੂਰਾ ਮਾਮਲਾ

ਦਰਅਸਲ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਇੱਕ ਢਾਣੀ ਬੁਰਜ਼ ਦਾ ਵਿਅਕਤੀ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਕੋਲ ਪਹੁੰਚ ਗਿਆ ਜਿਸ ਨੇ ਵਿਧਾਇਕ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਵੱਲੋ ਮੁਸ਼ਕਿਲ ਦੇ ਨਾਲ ਪੈਸੇ ਇਕੱਠੇ ਕਰ ਕੇ ਕੈਟਲ ਸ਼ੈਡ ਤਿਆਰ ਕਰਵਾਇਆ ਗਿਆ ਤੇ ਹੁਣ ਫਾਈਲ ਪਾਸ ਕਰਨ ਦੇ ਲਈ ਸਬੰਧਤ ਅਧਿਕਾਰੀ ਵਲੋਂ 2000 ਦੀ ਰਿਸ਼ਵਤ ਮੰਗੀ ਜਾ ਰਹੀ ਹੈ।

ਵਿਧਾਇਕ ਨੇ ਕਿਹਾ, ਚੰਗੀ ਨਹੀਂ ਲਗਦੀ ਨੌਕਰੀ ਤਾਂ..

ਇਸ ਤੋਂ ਬਾਅਦ ਵਿਧਾਇਕ ਨੇ ਸਬੰਧਤ ਮਹਿਕਮੇ ਦੇ ਅਧਿਕਾਰੀ ਨੂੰ ਫੋਨ ਲਾ ਲਿਆ ਤੇ ਚਿਤਾਵਨੀ ਦੇ ਦਿੱਤੀ ਕਿ ਤੁਸੀਂ ਦੋ ਹਜ਼ਾਰ ਰੁਪਿਆ ਕਿਸ ਗੱਲ ਦਾ ਮੰਗ ਰਹੇ ਹੋ ਨੌਕਰੀ ਨਹੀ ਕਰਨੀ ਤਾਂ ਸਿੱਧਾ ਦੱਸ ਦਿਉ, ਹੋਰ ਬਹੁਤ ਲੋਕ ਬੈਠੇ ਹਨ ਨੌਕਰੀ ਕਰਨ ਲਈ। ਇਸ ਦੇ ਨਾਲ ਹੀ ਵਿਧਾਇਕ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet giriş1xbet girişİzmir escort padişahbet