ਗੈਂਗਸਟਰ ਨਹੀਂ ਆ ਰਹੇ ਬਾਜ! ਅਰਸ਼ ਡੱਲਾ ਨੇ ਘੋੜਿਆਂ ਦੇ ਵਪਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ

ਗੈਂਗਸਟਰ ਅਰਸ਼ ਡੱਲਾ ਵੱਲੋਂ ਫੌਰੀਤੀ ਮੰਗੀ ਗਈ ਹੈ। ਇਸ ਵਾਰ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਘੋੜਿਆਂ ਦੇ ਵਪਾਰੀ ਹਰਪ੍ਰੀਤ ਸਿੰਘ ਤੋਂ ਫਿਰੌਤੀ ਮੰਗੀ ਗਈ ਹੈ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਤੇ ਉਸ ਦੇ ਦੋ ਸਾਥੀਆਂ ਨੇ 20 ਲੱਖ ਦੀ ਫਿਰੌਤੀ ਮੰਗੀ ਹੈ।

ਉਧਰ, ਪੁਲਿਸ ਨੇ ਅਰਸ਼ ਡੱਲਾ ਸਣੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਅਰਸ਼ ਡੱਲਾ ਨੂੰ ਪੰਜਾਬ ਬੈਠੇ ਉਸ ਦੇ ਦੋ ਸਾਥੀਆਂ ਵੱਲੋਂ ਹਰਪ੍ਰੀਤ ਸਿੰਘ ਦਾ ਮੋਬਾਈਲ ਨੰਬਰ ਉਪਲਬਧ ਕਰਵਾਇਆ ਗਿਆ ਸੀ। ਉਨ੍ਹਾਂ ਵੱਲੋਂ ਵਟਸਐਪ ਕਾਲ ਰਾਹੀਂ 20 ਲੱਖ ਦੀ ਫਿਰੌਤੀ ਮੰਗੀ ਗਈ। ਦੱਸ ਦਈਏ ਕਿ ਬਠਿੰਡਾ ਵਿੱਚ ਇੱਕ ਹੋਰ ਵਿਅਕਤੀ ਤੋਂ ਗੈਂਗਸਟਰ ਅਰਸ਼ ਡੱਲੇ ਨੇ 25 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।