ਜਲੰਧਰ ’ਚ ਪੁਲਸ ਕੇਸ ਦੇ ਡਰ ਤੋਂ ਵਿਅਕਤੀ ਨੇ ਕੀਤੀ ਆਤਮਹੱਤਿਆ,ਮੱਚਿਆ ਹੜਕੰਪ

ਜਲੰਧਰ : ਮਹਾਨਗਰ ਚ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਗਲੀ ਨੰ: 1 ਵਿੱਚ ਯੁਵਕ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਯੁਵਕ ਦਾ ਡਵੀਜ਼ਨ ਨੰਬਰ 5 ਦੇ ਵਿੱਚ ਕੋਈ ਮਾਮਲਾ ਦਰਜ ਹੋਇਆ ਸੀ ਜਦੋਂ ਪਰਿਵਾਰ ਨਾਲ ਗੱਲ ਕੀਤੀ ਤਾਂ ਇਹ ਪਤਾ ਲੱਗਾ ਕੇ ਉਹਨਾਂ ਦੇ ਮੁਤਾਬਿਕ ਇਹ ਨਿਰਦੋਸ਼ ਸੀ ਅਤੇ ਇਸ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਸੀ। ਸੂਤਰਾਂ ਮੁਤਾਬਿਕ ਯੁਵਕ ਨੇ ਇਸੇ ਗੱਲ ਦੀ ਟੈਨਸ਼ਨ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ।