ਬੇਕਾਬੂ ਹੁੰਦਾ ਜਾ ਰਿਹੈ ਕਰੋਨਾ ! ਦੇਸ਼ ‘ਚ 79 ਫੀਸਦੀ ਵਧਿਆ ਇਨਫੈਕਸ਼ਨ

ਨਵੀਂ ਦਿੱਲੀ- ਦੇਸ਼ ‘ਚ ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਹਰ ਰੋਜ਼ 5 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਹੋ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਪਾਜੀਟੀਵਿਟੀ ਦਰ ਵਿੱਚ ਵੀ ਵਾਧਾ  ਹੋਇਆ ਹੈ। ਪਿਛਲੇ ਹਫ਼ਤੇ ਯਾਨੀ ਐਤਵਾਰ ਤੱਕ ਦੇਸ਼ ਵਿੱਚ 36 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ। ਕੋਰੋਨਾ ਦੇ ਮਾਮਲਿਆਂ ਵਿੱਚ 79 ਫੀਸਦੀ ਵਾਧਾ ਹੋਇਆ ਹੈ, ਜੋ ਲਗਭਗ ਸੱਤ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਕਿਉਂਕਿ ਵਾਇਰਸ ਹੁਣ ਉਨ੍ਹਾਂ ਰਾਜਾਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਜਿੱਥੇ ਪਿਛਲੇ ਹਫ਼ਤੇ ਤੱਕ ਕੇਸ ਉਮੀਦ ਤੋਂ ਘੱਟ ਸਨ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਘੱਟ ਹੈ ਪਰ ਇਹ ਹੌਲੀ-ਹੌਲੀ ਵੱਧ ਰਹੀ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 3 ਅਪ੍ਰੈਲ ਤੋਂ 9 ਅਪ੍ਰੈਲ ਤੱਕ ਭਾਰਤ ‘ਚ ਕੋਰੋਨਾ ਵਾਇਰਸ ਕਾਰਨ 68 ਮੌਤਾਂ ਹੋ ਚੁੱਕੀਆਂ ਹਨ। ਜਦੋਂ ਕਿ ਇਸ ਤੋਂ ਪਹਿਲਾਂ ਹਫ਼ਤੇ ਵਿੱਚ 41 ਮੌਤਾਂ ਹੋਈਆਂ ਸਨ। ਇਸ ਦੇ ਨਾਲ ਹੀ ਕੇਰਲ ਵਿੱਚ ਸਭ ਤੋਂ ਵੱਧ 11,296 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਹਫ਼ਤੇ ਨਾਲੋਂ 2.4 ਗੁਣਾ ਵੱਧ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,587, ਦਿੱਲੀ ਵਿੱਚ 3,896, ਹਰਿਆਣਾ ਵਿੱਚ 2,140 ਅਤੇ ਗੁਜਰਾਤ ਵਿੱਚ 2,039 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਚਿੰਤਾਜਨਕ ਗੱਲ ਇਹ ਹੈ ਕਿ ਇਹ ਗਿਣਤੀ ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੇਜ਼ੀ ਨਾਲ ਵਧੀ ਹੈ ਜਿੱਥੇ ਹੁਣ ਤੱਕ ਕੇਸ ਮੁਕਾਬਲਤਨ ਘੱਟ ਸਨ।

ਇਨ੍ਹਾਂ ਵਿੱਚੋਂ ਰਾਜਸਥਾਨ, ਜਿੱਥੇ ਹਫ਼ਤੇ ਦੇ ਅੰਤ ਤੱਕ ਕੋਰੋਨਾ ਦੇ 631 ਮਾਮਲੇ ਸਨ। ਜਦੋਂ ਕਿ ਇਸ ਤੋਂ ਪਹਿਲਾਂ 194 ਮਾਮਲੇ ਸਨ। ਇਸ ਦੇ ਨਾਲ ਹੀ ਛੱਤੀਸਗੜ੍ਹ ‘ਚ 113 ਤੋਂ 462, ਉੜੀਸਾ ‘ਚ 193 ਤੋਂ 597 ਅਤੇ ਜੰਮੂ-ਕਸ਼ਮੀਰ ‘ਚ 129 ਤੋਂ 413 ਤੱਕ ਹੋਰ ਰਾਜ ਵੀ ਸ਼ਾਮਲ ਹਨ। 3 ਅਪ੍ਰੈਲ ਤੋਂ 9 ਅਪ੍ਰੈਲ ਦੇ ਵਿਚਕਾਰ, ਭਾਰਤ ਵਿੱਚ ਕੋਰੋਨਾ ਵਾਇਰਸ ਦੇ 36,250 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਪਿਛਲੇ ਹਫ਼ਤੇ 20,293 ਮਾਮਲੇ ਸਨ। ਕੋਵਿਡ ਦੇ ਵਧਦੇ ਮਾਮਲਿਆਂ ਦਾ ਇਹ ਲਗਾਤਾਰ ਅੱਠਵਾਂ ਹਫ਼ਤਾ ਸੀ।

 

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetİzmit escortbahiscom giriş güncelparibahis giriş güncelextrabet giriş güncel