ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਡਿਪੂ ਹੋਲਡਰਾਂ ਦੀ ਬੈਠਕ

Union Minister : ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਸ ਫੈੱਡਰੇਸ਼ਨ ਨਾਲ ਸਬੰਧਿਤ ਦੇਸ਼ ਭਰ ਦੇ ਲਗਭਗ 6 ਲੱਖ ਡਿਪੂ ਹੋਲਡਰ 26 ਅਪ੍ਰੈਲ ਨੂੰ ਦਿੱਲੀ ‘ਚ ਹੋਣ ਵਾਲੀ ਇਕ ਅਹਿਮ ਬੈਠਕ ਦੌਰਾਨ ਕੇਂਦਰੀ ਫੂਡ ਸਪਲਾਈ ਮੰਤਰੀ ਪਿਯੂਸ਼ ਗੋਇਲ ਨਾਲ ਗੱਲ ਕਰਦੇ ਹੋਏ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਪਿਟਾਰਾ ਖੋਲ੍ਹਣਗੇ। ਜਾਣਕਾਰੀ ਦਿੰਦੇ ਹੋਏ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਹੋਣ ਵਾਲੀ ਬੈਠਕ ਫੈੱਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਓਂਕਾਰ ਨਾਥ ਝਾਅ ਅਤੇ ਰਾਸ਼ਟਰੀ ਜਨਰਲ ਸਕੱਤਰ ਬਿਸ਼ੰਬਰ ਵਾਸੂ ਦਾਦਾ ਦੀ ਅਗਵਾਈ ’ਚ ਦਿੱਲੀ ਦੇ ਖੇਤੀ ਭਵਨ ‘ਚ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਸਾਰੇ ਡਿਪੂ ਹੋਲਡਰ ਦਿੱਲੀ ਦੇ ਮੁਕਤਧਾਰਾ ਆਡੀਟੋਰੀਅਮ, ਗੋਲ ਮਾਰਕਿਟ ’ਚ ਇਕੱਠੇ ਹੋ ਕੇ ਆਪਣੇ ਸੰਘਰਸ਼ ਨੂੰ ਅਮਲੀ ਜਾਮਾ ਪਹਿਨਾਉਣ ਸਬੰਧੀ ਰਣਨੀਤੀ ਤਿਆਰ ਕਰਨਗੇ। ਪ੍ਰਧਾਨ ਅੜੈਚਾ ਨੇ ਦੱਸਿਆ ਕਿ ਫੈੱਡਰੇਸ਼ਨ ਨਾਲ ਸਬੰਧਿਤ ਦੇਸ਼ ਭਰ ਦੇ 30 ਸੂਬਿਆਂਦੇ ਉੱਚ ਅਹੁਦੇਦਾਰ ਬੈਠਕ ਦਾ ਮੁੱਖ ਹਿੱਸਾ ਰਹਿਣਗੇ ਅਤੇ ਇਸ ਦੌਰਾਨ ਡਿਪੂ ਹੋਲਡਰਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਦਾ ਮੁੱਦਾ ਮੁੱਖ ਤੌਰ ’ਤੇ ਚੁੱਕਿਆ ਜਾਵੇਗਾ।

ਪ੍ਰਧਾਨ ਅੜੈਚਾ ਨੇ ਦੱਸਿਆ ਕਿ ਇਸ ਤੋਂ ਪਹਿਲਾ 22 ਮਾਰਚ ਨੂੰ ਵੀ ਡਿਪੂ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਮੈਦਾਨ ’ਚ ਕੌਮੀ ਪੱਧਰ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ‘ਚ ਡਿਪੂ ਹੋਲਡਰਾਂ ਵਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਹੋਣ ਵਾਲੀ ਬੈਠਕ ਦੌਰਾਨ ਡਿਪੂ ਹੋਲਡਰਾਂ ਨੂੰ ਵੱਡੀ ਰਾਹਤ ਮਿਲਣ ਦੀਆਂ ਸੰਭਾਨਾਵਾਂ ਬਣੀਆਂ ਹੋਈਆਂ ਹਨ।

 

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetKonak escortbahiscom giriş güncelparibahis giriş güncelextrabet giriş güncelpadişahbet güncelpadişahbet giriştipobet