ਜਲੰਧਰ ਪੁਲਿਸ ਨੇ ਸਪਾ ਸੈਂਟਰ ‘ਤੇ ਛਾਪਾ ਮਾਰ, ਕਈ ਮੁੰਡੇ-ਕੁੜੀਆਂ ਨੂੰ ਹਿਰਾਸਤ ਵਿਚ ਲਿਆ

ਜਲੰਧਰ ਸ਼ਹਿਰ ਦੇ ਗੜਾ ਰੋਡਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ਸਥਿਤ ਸੈਂਸ ਸਪਾ ਸੈਂਟਰਤੇ ਪੁਲਿਸ ਨੇ ਛਾਪਾ ਮਾਰਿਆ ਹੈ ਪੁਲਿਸ ਦੇ ਸੀਆਈਏ ਸਟਾਫ਼ ਨੇ ਮਸਾਜ ਸੈਂਟਰ ਵਿੱਚੋਂ ਕਈ ਨੌਜਵਾਨ ਲੜਕੇਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਪੁਲਿਸ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਜਾਂਚ ਕਰ ਰਹੇ ਹਨ, ਕੁਝ ਨਹੀਂ ਦੱਸ ਸਕਦੇ। ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਂਸ ਸਪਾ ਸੈਂਟਰ ਵਿੱਚ ਮਸਾਜ ਦੇ ਨਾਂਤੇ ਕੋਈ ਹੋਰ ਧੰਦਾ ਚੱਲ ਰਿਹਾ ਹੈ

ਇਸ ਸੂਚਨਾਤੇ ਸੀਆਈਏ ਸਟਾਫ ਨੇ ਪਹਿਲਾਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ ਫਿਰ ਛਾਪਾ ਮਾਰਿਆ  ਸੀ.ਆਈ. ਸਟਾਫ਼ ਨੇ ਕੁਝ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਸਾਰਿਆਂ ਨੂੰ ਥਾਣੇ ਲੈ ਗਈ ਹੈ