ਛੁੱਟੀ ‘ਤੇ ਆਏ BSF ਜਵਾਨ ਨੇ ਪਤਨੀ ਤੋਂ ਪ੍ਰੇਸ਼ਾਨ ਹੋ ਚੁੱਕਿਆ ਖੌਫ਼ਨਾਕ ਕਦਮ

  

ਫਾਜ਼ਿਲਕਾ ਦੇ ਪਿੰਡ ਅਮਰਪੁਰਾ ਦੇ ਰਹਿਣ ਵਾਲੇ ਫੌਜ ਦੇ ਜਵਾਨ ਨੇ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਮ੍ਰਿਤਕ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ

ਥਾਣਾ ਸਦਰ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਮਰਪੁਰਾ ਵਾਸੀ ਕਸ਼ਮੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ 3 ਬੱਚੇ ਹਨ ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਬੀਐੱਸਐੱਫ ਵਿਚ ਨੌਕਰੀ ਕਰਦਾ ਸੀ। ਸੁਖਚੈਨ ਸਿੰਘ ਦਾ ਵਿਆਹ 7 ਸਾਲ ਪਹਿਲਾਂ ਕਾਸ਼ੀ ਰਾਮ ਵਾਸੀ ਉਜਾਲਾ ਰਾਣੀ ਨਾਲ ਹੋਇਆ ਸੀ ਪਰ ਵਿਆਹ ਦੇ ਦੋ ਸਾਲ ਬਾਅਦ ਉਨ੍ਹਾਂ ਵਿਚ ਮਨਮੁਟਾਅ ਹੋ ਗਿਆ

ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਵਿਚ ਵਿਵਾਦ ਸੁਲਝਾਉਣ ਲਈ ਕਈ ਵਾਰ ਪੰਚਾਇਤਾਂ ਹੋਈਆਂ ਪਰ ਕੋਈ ਫੈਸਲਾ ਨਹੀਂ ਹੋਇਆ ਜਿਸ ਦੇ ਬਾਅਦ ਉਸ ਦੀ ਨੂੰਹ ਨੇ ਉਸ ਦੇ ਪੁੱਤ ਤੇ ਅਦਾਲਤ ਿਵਚ ਖਰਚ ਨੂੰ ਲੈ ਕੇ ਕੇਸ ਵੀ ਕੀਤਾ। ਦੋਵਾਂ ਵਿਚ ਅਣਬਣ ਨੂੰ ਲੈ ਕੇ ਸੁਖਚੈਨ ਸਿੰਘ ਕਾਫੀ ਪ੍ਰੇਸ਼ਾਨ ਸੀ

ਸ਼ਿਕਾਇਤਕਰਤਾ ਨੇ ਦੱਸਿਆ ਕਿ 18 ਅਪ੍ਰੈਲ ਨੂੰ ਸੁਖਚੈਨ ਸਿੰਘ BSF ਤੋਂ ਛੁੱਟੀ ਲੈ ਕੇ ਘਰ ਪਰਤਿਆ ਸੀ ਜਿਸਤੇ ਉਸ ਨੇ ਪੁੱਤਰ ਤੋਂ ਪ੍ਰੇਸ਼ਾਨ ਹੋਣ ਦਾ ਕਾਰਨ ਵੀ ਪੁੱਛਿਆ ਪਰ ਉਸ ਨੇ ਕੁਝ ਨਹੀਂ ਦੱਸਿਆ ਜਦੋਂ ਕਿ 24 ਅਪ੍ਰੈਲ ਨੂੰ ਖਾਣਾ ਖਾਣ ਦੇ ਬਾਅਦ ਉਹ ਆਪਣੇ ਕਮਰੇ ਵਿਚ ਗਿਆ ਤੇ ਅਗਲੀ ਸਵੇਰੇ ਜਦੋਂ ਉਸ ਨੇ ਉਸ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਦਰਵਾਜ਼ੇ ਨੂੰ ਤੋੜਦੇ ਹੋਏ ਅੰਦਰ ਦੇਖਿਆ ਤਾਂ ਸੁਖਚੈਨ ਸਿੰਘ ਨੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ ਸੀ ਪੁਲਿਸ ਨੇ ਮ੍ਰਿਤਕ ਦੀ ਪਤਨੀਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ