ਪੁਰਾਣੇ ਆਧਾਰ ਕਾਰਡ ਕਰਵਾਓ ਅੱਪਡੇਟ, ADC ਨੇ ਜਾਰੀ ਕੀਤੀਆਂ ਹਦਾਇਤਾਂ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਲਈ ਆਧਾਰ ਕਾਰਡ ਸਬੰਧੀ ADC ਸੂਰਜ ਨੇ ਹਦਾਇਤਾਂ ਜਾਰੀ ਕੀਤੀਆਂ ਹਨ ADC ਸੂਰਜ ਨੇ ਲੋਕਾਂ ਨੂੰ ਆਪਣੇ 8 ਤੋਂ 10 ਸਾਲ ਪੁਰਾਣੇ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਕਿਹਾ ਹੈ ADC ਸੂਰਜ ਨੇ ਹਦਾਇਤਾਂ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਧਾਰ ਵਿੱਚ ਆਪਣੀ ਫੋਟੋ, ਪਤਾ, ਜਨਮ ਮਿਤੀ, ਜ਼ਰੂਰੀ ਬਾਇਓਮੈਟ੍ਰਿਕਸ ਨੂੰ ਅੱਪਡੇਟ ਕਰਨ ਇਸਦੇ ਲਈ ਉਹ ਨਜ਼ਦੀਕੀ CSC ‘ ਜਾ ਸਕਦੇ ਹਨ ਸੂਰਜ ਨੇ ਕਿਹਾ ਕਿ 0 ਤੋਂ 5 ਸਾਲ ਦੇ ਬੱਚਿਆਂ ਦਾ ਦਾਖਲਾ ਅਤੇ 5 ਸਾਲ ਅਤੇ 15 ਸਾਲ ਦੇ ਬੱਚਿਆਂ ਦਾ ਲਾਜ਼ਮੀ ਬਾਇਓਮੈਟ੍ਰਿਕ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ ADC ਸੂਰਜ ਨੇ ਕਿਹਾ ਕਿ ਆਧਾਰ ਕਾਰਡ ਨੂੰ ਆਨਲਾਈਨ ਦੇ ਨਾਲਨਾਲ ਆਧਾਰ ਕੇਂਦਰਾਂਤੇ ਵੀ ਅਪਡੇਟ ਕੀਤਾ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਨਾਗਰਿਕਾਂ ਨੇ ਆਪਣਾ ਪਤਾ ਬਦਲ ਕੇ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਇਆ ਹੈ ਪਰ ਕਈ ਲੋਕਾਂ ਨੇ ਆਧਾਰ ਕਾਰਡ ਅੱਪਡੇਟ ਨਹੀਂ ਕਰਵਾਇਆ ਹੈ ਇਸ ਮੌਕੇ ਸੂਰਜ ਨੇ ਜ਼ਿਲ੍ਹੇ ਦੇ ਸਾਰੇ ਆਧਾਰ ਕੇਂਦਰਾਂ ਦੀ ਜੀਓਟੈਗਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਨਜ਼ਦੀਕੀ ਆਧਾਰ ਕੇਂਦਰ ਤੱਕ ਪਹੁੰਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਭਾਰਤ ਸਰਕਾਰ ਦੇ UIADI ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ ਪਛਾਣ ਅਤੇ ਰਿਹਾਇਸ਼ੀ ਸਬੂਤ ਨੂੰ ਅੱਪਡੇਟ ਕਰਨਾ ਜ਼ਰੂਰੀ ਹੈ ਇਸ ਨਾਲ ਨਾਗਰਿਕਾਂ ਨੂੰ ਵੱਖਵੱਖ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਣ ਦੀ ਸਹੂਲਤ ਮਿਲੇਗੀ