ਹੁਣ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਤੇ ਈਮੇਲ ਦੀ ਕੀਤੀ ਜਾ ਸਕੇਗੀ ਪੁਸ਼ਟੀ

Aadhaar Card

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਅੱਜ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਇੱਕ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ ਜਿਸ ਨਾਲ ਵਸਨੀਕ ਆਧਾਰ ਕਾਰਡ ਨਾਲ ਜੁੜੇ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੀ ਪੁਸ਼ਟੀ ਕਰ ਸਕਣਗੇ। ਅਥਾਰਟੀ ਨੇ ਇਹ ਕਦਮ ਕੁਝ ਅਜਿਹੇ ਮਾਮਲੇ ਸਾਹਮਣੇ ਆਉਣ ਮਗਰੋਂ ਚੁੱਕਿਆ ਹੈ ਜਿਨ੍ਹਾਂ ਵਿੱਚ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਮੋਬਾਈਲ ਨੰਬਰਾਂ ਵਿੱਚੋਂ ਕਿਹੜਾ ਨੰਬਰ ਆਧਾਰ ਨਾਲ ਜੁੜਿਆ ਹੋਇਆ ਹੈ।  ਯੂਆਈਡੀਏਆਈ ਨੇ ਇੱਕ ਬਿਆਨ ਵਿੱਚ ਕਿਹਾ, ‘‘ਵਸਨੀਕ ਇਸ ਗੱਲੋਂ ਚਿੰਤਤ ਸਨ ਕਿ ਆਧਾਰ ਓਟੀਪੀ ਕਿਸੇ ਹੋਰ ਮੋਬਾਈਲ ਨੰਬਰ ’ਤੇ ਜਾ ਰਿਹਾ ਹੈ। ਹੁਣ ਇਸ ਸਹੂਲਤ ਨਾਲ ਵਸਨੀਕ ਸੌਖਿਆਂ ਹੀ ਇਸ ਦਾ ਪਤਾ ਕਰ ਸਕਦੇ ਹਨ। ਅਧਿਕਾਰਤ ਵੈੱਬਸਾਈਟ ਜਾਂ ਐੱਮਆਧਾਰ ਐਪ ’ਤੇ ‘‘ਵੈਰੀਫਾਈ ਈਮੇਲ/ਮੋਬਾਈਲ ਨੰਬਰ’’ ਫੀਚਰ ਤਹਿਤ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।ਇਹ ਸਹੂਲਤ ਵਸਨੀਕਾਂ ਨੂੰ ਪੁਸ਼ਟੀ ਦਿੰਦੀ ਹੈ ਕਿ ਉਸ ਦੀ ਜਾਣਕਾਰੀ ਤਹਿਤ ਈਮੇਲ/ਮੋਬਾਈਲ ਨੰਬਰ ਸਿਰਫ ਸਬੰਧਤ ਆਧਾਰ ਨਾਲ ਜੁੜਿਆ ਹੋਇਆ ਹੈ।’’ ਇਹ ਸਹੂਲਤ ਕਿਸੇ ਵਿਸ਼ੇਸ਼ ਮੋਬਾਈਲ ਨੰਬਰ ਦੇ ਆਧਾਰ ਨਾਲ ਨਾ ਜੁੜੇ ਹੋਣ ਦੀ ਸੂਰਤ ਵਿੱਚ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਮੋਬਾਈਲ ਨੰਬਰ ਅਪਡੇਟ ਕਰਨ ਲਈ ਮਾਰਗਦਰਸ਼ਨ ਵੀ ਕਰਦੀ ਹੈ। -ਪੀਟੀਆਈ

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmit escortbahiscom giriş güncelparibahis giriş güncelextrabet giriş güncelpadişahbet güncelpadişahbet girişmatbet