Mohali: ਇਨੀਂ ਦਿਨੀਂ ਔਨਲਾਈਨ ਫਰੌਡ ਬਹੁਤ ਵੱਧ ਗਿਆ ਹੈ। ਇਸੇ ਦੇ ਚਲਦਿਆਂ ਲੋਕ ਅੱਜ ਕੱਲ੍ਹ ਮੈਟਰੀਮੋਨੀਅਲ ਸਾਈਟ ‘ਤੇ ਵੀ ਫਰੌਡ ਕਰਨ ਲੱਗ ਗਏ ਹਨ। ਅਜਿਹਾ ਹੀ ਮਾਮਲਾ ਮੋਹਾਲੀ ਦੇ 10 ਫੇਜ਼ ‘ਚ ਰਹਿਣ ਵਾਲੀ ਇੱਕ ਮਹਿਲਾ ਨਾਲ ਵਾਪਰਿਆ ਜਦੋਂ ਉਸ ਨਾਲ 9.20 ਲੱਖ ਦੀ ਠੱਗੀ ਹੋ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਟਰੀਮੋਨੀਅਲ ਸਾਈਟ ‘ਤੇ ਉਸ ਦੀ ਅਭਿਜੀਤ ਮੀਨਾ ਨਾਂ ਦੇ ਵਿਅਕਤੀ ਨਾਲ 2 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਉਸ ਨੇ ਆਪਣੇ ਆਪ ਨੂੰ ਇੰਗਲੈਂਡ ਦਾ ਨਾਗਰਿਕ ਦੱਸਦਿਆਂ ਕਿਹਾ ਕਿ ਉਹ ਭਾਰਤ ਆ ਕੇ ਉਸ ਨਾਲ ਵਿਆਹ ਕਰਵਾਏਗਾ।
ਇਸ ਤੋਂ ਬਾਅਦ 5 ਫਰਵਰੀ 2023 ਨੂੰ ਉਸ ਨੂੰ ਫੋਨ ਆਇਆ ਜਿਸ ‘ਤੇ ਗੱਲ ਕਰਨ ਵਾਲੀ ਔਰਤ ਨੇ ਦੱਸਿਆ ਕਿ ਅਭਿਜੀਤ ਮੀਨਾ ਕੋਲ 20 ਮਿਲੀਅਨ ਯੂ.ਕੇ.ਡਾਲਰ ਹਨ ਅਤੇ ਇਸ ਨੂੰ ਭਾਰਤੀ ਕੈਸ਼ ‘ਚ ਟਰਾਂਸਫਰ ਕਰਵਾਉਣ ਲਈ 3% ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਕਹਿ ਕੇ ਉਸ ਨੇ ਉਸ ਨੂੰ ਦੋ ਵੱਖ-ਵੱਖ ਖਾਤਿਆਂ ਵਿੱਚ 9.20 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ।