Human Brain Vs AI : ਜਿਵੇਂ-ਜਿਵੇਂ ਵਿਗਿਆਨ ਅਤੇ ਤਕਨਾਲੋਜੀ ਤਰੱਕੀ ਕਰ ਰਹੀ ਹੈ, ਉਨ੍ਹਾਂ ‘ਤੇ ਮਨੁੱਖਾਂ ਦੀ ਨਿਰਭਰਤਾ ਵੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਹ ਨਿਰਭਰਤਾ ਮਨੁੱਖ ਦੀ ਦੁਸ਼ਮਣ ਵੀ ਬਣ ਰਹੀ ਹੈ। ਇਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਕੰਮ ਨੂੰ ਆਸਾਨ ਬਣਾਉਣ ਵਾਲੀ ਤਕਨੀਕ ਆਉਣ ਵਾਲੇ ਸਮੇਂ ‘ਚ ਸਾਡੇ ਦਿਮਾਗ ਦੀ ਦੁਸ਼ਮਣ ਬਣ ਜਾਵੇਗੀ। ਵਿਗਿਆਨੀਆਂ ਦੀ ਟੀਮ ਨੇ ਦਿਮਾਗ ਦੇ ਦੁਸ਼ਮਣ ਨੂੰ ਵੀ ਲੱਭ ਲਿਆ ਹੈ ਅਤੇ ਦੱਸਿਆ ਹੈ ਕਿ ਅਗਲੇ 12 ਸਾਲਾਂ ‘ਚ ਮਨੁੱਖ ਸੋਚਣ ਤੇ ਸਮਝਣ ਦੀ ਸ਼ਕਤੀ ਗੁਆ ਦੇਵੇਗਾ। ਰਿਸਰਚ ‘ਚ ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਆਓ ਜਾਣਦੇ ਹਾਂ…
2035 ਤੱਕ ਬਦਲ ਜਾਵੇਗੀ ਤਸਵੀਰ
ਅਮਰੀਕੀ ਥਿੰਕ ਟੈਂਕ ਪਿਊ ਰਿਸਰਚ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਸੀ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਗਲੇ 12 ਸਾਲਾਂ ‘ਚ AI ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਖ਼ਤਮ ਕਰ ਦੇਵੇਗਾ। ਇਹ ਟੈਕਨਾਲੋਜੀ ਮਨੁੱਖਾਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰੇਗੀ ਕਿ ਉਹ ਕੋਈ ਵੀ ਫ਼ੈਸਲਾ ਲੈਣ ‘ਚ ਅਸਮਰੱਥ ਮਹਿਸੂਸ ਕਰਨਗੇ। ਰਿਸਰਚ ‘ਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ 12 ਸਾਲਾਂ ‘ਚ ਮਤਲਬ 2035 ਤੱਕ ਮਸ਼ੀਨਾਂ, ਬੋਟਸ, ਸਿਸਟਮ ਦੀ ਵਰਤੋਂ ਤੇਜ਼ੀ ਨਾਲ ਵਧੇਗਾ।
ਅੱਗੇ ਵਧਣ ਲਈ ਲੈਣੀ ਪਵੇਗੀ AI ਦੀ ਮਦਦ
ਰਿਸਰਚ ਮੁਤਾਬਕ ਲੋਕਾਂ ਨੂੰ ਆਪਣੇ ਆਪ ਨੂੰ ਅੱਗੇ ਵਧਾਉਣ ਲਈ ਡਿਜ਼ੀਟਲ ਟੂਲ ਅਤੇ ਏਆਈ ਦੀ ਵਰਤੋਂ ਕਰਨੀ ਪਵੇਗੀ, ਜਿਸ ਨਾਲ ਉਨ੍ਹਾਂ ਦੀ ਨਿੱਜੀ ਤੇ ਫ਼ੈਸਲਾ ਲੈਣ ਦੀ ਸਮਰੱਥਾ ਖ਼ਤਮ ਹੋ ਜਾਵੇਗੀ। ਆਉਣ ਵਾਲੇ ਸਮੇਂ ‘ਚ ਵਪਾਰ, ਸਰਕਾਰ ਅਤੇ ਸਮਾਜਿਕ ਪ੍ਰਣਾਲੀ ਪੂਰੀ ਤਰ੍ਹਾਂ ਸਵੈਚਾਲਿਤ ਹੋ ਜਾਵੇਗੀ, ਜਿਸ ਕਾਰਨ ਮਨੁੱਖ ਦੀ ਸੋਚ ਅਤੇ ਸਮਝ ਕਮਜ਼ੋਰ ਹੋ ਜਾਵੇਗੀ।
ਬਹੁਤ ਸਾਰੇ ਲੋਕ ਹੁਣ ਤੋਂ ਹੀ AI ‘ਤੇ ਹੋ ਰਹੇ ਨਿਰਭਰ
ਅਮਰੀਕੀ ਥਿੰਕ ਟੈਂਕ ਪਿਊ ਰਿਸਰਚ ਦੇ ਇਸ ਸਰਵੇਖਣ ‘ਚ 540 ਮਾਹਿਰਾਂ ਨੂੰ ਸ਼ਾਮਲ ਕੀਤਾ ਸੀ। ਰਿਸਰਚ ਦੀ ਇਸ ਰਿਪੋਰਟ ‘ਚ ਏਆਈ ਦੀ ਮਹੱਤਤਾ ਅਤੇ ਮਨੁੱਖਾਂ ਲਈ ਇਸ ਦੇ ਲਾਭ ਬਾਰੇ ਵੀ ਦੱਸਿਆ ਗਿਆ ਹੈ। ਹਾਲਾਂਕਿ ਰਿਪੋਰਟ ‘ਚ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਜ਼ਿਆਦਾਤਰ ਕੰਪਨੀਆਂ ਜਾਂ ਸੰਸਥਾਵਾਂ AI ਦੇ ਸਬੰਧ ‘ਚ ਮਨੁੱਖੀ ਫੈਸਲਿਆਂ ਵੱਲ ਧਿਆਨ ਨਹੀਂ ਦੇਣਗੀਆਂ। ਕਈ ਮਾਹਰਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਰੋਜ਼ਾਨਾ ਫ਼ੈਸਲੇ ਲੈਣ ਲਈ ਪਹਿਲਾਂ ਹੀ ਏਆਈ ‘ਤੇ ਨਿਰਭਰ ਹਨ।
ਤਕਨੀਕੀ ਫੈਸਲੇ ਨਹੀਂ ਲੈ ਸਕੇਗਾ ਮਨੁੱਖ
ਸਰਟੇਨ ਰਿਸਰਚ ਦੇ ਸੰਸਥਾਪਕ ਬੈਰੀ ਚੂਡਾਕੋਵ ਦੇ ਅਨੁਸਾਰ ਸਾਲ 2035 ਤੱਕ ਮਸ਼ੀਨਾਂ, ਬੋਟਸ ਪ੍ਰਣਾਲੀਆਂ ਅਤੇ ਮਨੁੱਖਾਂ ਵਿਚਕਾਰ ਬਹਿਸ ਦੀ ਸਥਿਤੀ ਪੈਦਾ ਹੋ ਸਕਦੀ ਹੈ। ਚੂਡਾਕੋਵ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ‘ਚ ਮਨੁੱਖ ਕੋਈ ਵੀ ਤਕਨਾਲੋਜੀ ਅਧਾਰਤ ਫ਼ੈਸਲੇ ਨਹੀਂ ਲੈ ਸਕਣਗੇ। ਲੋਕਾਂ ਨੂੰ ਪੂਰੀ ਤਰ੍ਹਾਂ AI ‘ਤੇ ਨਿਰਭਰ ਰਹਿਣਾ ਪਵੇਗਾ।