ਪਾਰਟੀ ਨੂੰ ਧੋਖਾ ਦੇਣ ਵਾਲੇ ਦਲ ਬਦਲੂਆ ਤੋਂ ਸਾਵਧਾਨ ਰਹਿਣਾ ਚਾਹੀਦਾ – ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ

ਜੰਡਿਆਲਾ ਗੁਰੂ 13 ਜੂਨ ( ਮਲਕੀਤ ਸਿੰਘ ਚੀਦਾ ) ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਹੇਠ ਨਗਰ ਕੌਂਸਲ ਦੀਆਂ ਚੋਣਾਂ ਜਿੱਤਣ ਵਾਲੇ ਕਾਂਗਰਸੀ ਕੌਂਸਲਰ ਆਪ ਪਾਰਟੀ ਚ ਸ਼ਾਮਿਲ ਹੋਣ ਲਈ ਪਹਿਲਾਂ ਅਸਤੀਫਾ ਦੇਕੇ ਦੁਬਾਰਾ ਜਨਤਾ ਦੀ ਕਚਹਿਰੀ ਵਿਚ ਜਾਣ , ਫਿਰ ਜਿੱਤਕੇ ਜਿਸ ਮਰਜੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ, ਉੱਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਯੂਥ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਪਨੀ ਮਾਂ ਪਾਰਟੀ ਨੂੰ ਧੋਖਾ ਦੇਣ ਵਾਲੇ ਦਲ ਬਦਲੂਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਓਹਨਾਂ ਕਿਹਾ ਕਿ ਸ਼ਹਿਰ ਵਿਚ ਚਰਚਾ ਚਲ ਰਹੀ ਹੈ ਕਿ ਦੋ ਹੋਰ ਕਾਂਗਰਸੀ ਕੌਂਸਲਰ ਸਮੇਤ ਇਕ ਅਕਾਲੀ ਦਲ ਨਾਲ ਸਬੰਧਤ ਕੌਂਸਲਰ ਆਪ ਪਾਰਟੀ ਵਿਚ ਜਾਣ ਲਈ ਤਿਆਰ ਬੈਠੇ ਹਨ ਪਰ ਇਹਨਾਂ ਨੂੰ ਅਪਨੀ ਜ਼ਮੀਰ ਦੀ ਆਵਾਜ਼ ਸੁਣਕੇ ਫੈਂਸਲਾ ਲੈਣਾ ਚਾਹੀਦਾ ਹੈ ਕਿ ਕੀ ਇਹ ਓਹਨਾਂ ਵੋਟਰਾਂ ਨੂੰ ਧੋਖਾ ਨਹੀਂ ਦੇ ਰਹੇ ਜਿਨ੍ਹਾਂ ਨੇ ਬਤੌਰ ਕਾਂਗਰਸੀ ਜਾਂ ਅਕਾਲੀ ਉਮੀਦਵਾਰ ਦੇ ਤੌਰ ਤੇ ਵੋਟਾਂ ਪਾਇਆ ਸਨ । ਐਡਵੋਕੇਟ ਮਲਹੋਤਰਾ ਨੇ ਕਿਹਾ ਕਿ ਉਹ ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਕਾਂਗਰਸ ਨੂੰ ਸ਼ਹਿਰ ਵਿਚ ਹੋਰ ਮਜ਼ਬੂਤ ਕਰਨਗੇ ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetholiganbetİzmit escort