Bread : ਦੇਸ਼ ਦੇ ਬਹੁਤੇ ਸ਼ਹਿਰੀ ਘਰਾਂ ਵਿੱਚ ਬ੍ਰੈੱਡ ਜੀਵਨ ਸ਼ੈਲੀ ਤੇ ਖੁਰਾਕ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਦਫ਼ਤਰ ਲਈ ਲੰਚ ਬਾਕਸ ਤਿਆਰ ਕਰਨਾ ਹੋਵੇ ਜਾਂ ਬੱਚਿਆਂ ਦੇ ਸਕੂਲ ਲਈ ਟਿਫ਼ਨ, ਬ੍ਰੈੱਡ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਕੁਝ ਲੋਕ ਘਰ ਬਣੀ ਆਟੇ ਦੀ ਰੋਟੀ ਖਾਣਾ ਹੀ ਦੇਣਾ ਪਸੰਦ ਕਰਦੇ ਹਨ ਪਰ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਬ੍ਰੈੱਡ ਹਲਕਾ ਨਾਸ਼ਤਾ ਹੈ ਤੇ ਇਹ ਪੇਟ ‘ਚ ਆਸਾਨੀ ਨਾਲ ਪਚ ਜਾਂਦੀ ਹੈ।
ਇਸ ਲਈ ਬ੍ਰੈੱਡ ਦਿਨੋਂ-ਦਿਨ ਸਾਡੀ ਆਧੁਨਿਕ ਜੀਵਨ ਸ਼ੈਲੀ ਦਾ ਇੰਨਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਕਿ ਇਹ ਕਿਸੇ ਵੀ ਕਰਿਆਨੇ ਦੀ ਦੁਕਾਨ ‘ਤੇ ਆਸਾਨੀ ਨਾਲ ਉਪਲਬਧ ਹੈ। ਕੁਝ ਲੋਕ ਮੰਨਦੇ ਹਨ ਕਿ ਬ੍ਰੈੱਡ ਵਿੱਚ ਕਾਰਬੋਹਾਈਡਰੇਟ ਘੱਟ ਹੁੰਦੇ ਹਨ। ਇਸ ਲਈ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਕੀ ਇਹ ਸੱਚ ਹੈ? ਅੱਜ ਅਸੀਂ ਜਾਣਾਂਗੇ ਕਿ ਬ੍ਰੈੱਡ ਖਾਣਾ ਸਿਹਤ ਲਈ ਠੀਕ ਹੈ ਜਾਂ ਨਹੀਂ?
ਖਾਲੀ ਪੇਟ ਨਾ ਖਾਓ ਬ੍ਰੈੱਡ
ਬਾਜ਼ਾਰ ਤੋਂ ਲੈ ਕੇ ਘਰ ਤੱਕ ਕਈ ਤਰ੍ਹਾਂ ਦੇ ਭਰਮ-ਭੁਲੇਖੇ ਫੈਲੇ ਹੋਏ ਹਨ। ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਬ੍ਰੈੱਡ ਘੱਟ ਕੀਮਤ ‘ਚ ਕਿਸੇ ਲਈ ਵੀ ਵਧੀਆ ਖਾਣਾ ਹੈ। ਗ੍ਰੇਨਸ ਫੂਡ ਫਾਊਂਡੇਸ਼ਨ ਅਨੁਸਾਰ, ਬ੍ਰੈੱਡ ਵਿੱਚ ਫੋਲੇਟ, ਫਾਈਬਰ, ਆਇਰਨ, ਬੀ ਵਿਟਾਮਿਨ ਤੇ ਹੋਰ ਬਹੁਤ ਕੁਝ ਹੁੰਦਾ ਹੈ ਪਰ ਖਾਲੀ ਪੇਟ ਸਿਰਫ ਬ੍ਰੈੱਡ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਉਂਝ ਅਜਿਹਾ ਬਿਲਕੁਲ ਵੀ ਨਹੀਂ ਕਿ ਤੁਸੀਂ ਬ੍ਰੈੱਡ ਨੂੰ ਇਕਦਮ ਬੁਰਾ ਕਹਿ ਦੇਵੋ ਕਿਉਂਕਿ ਬਹੁਤ ਸਾਰੇ ਡਾਈਟੀਸ਼ੀਅਨ ਹਨ ਜੋ ਬ੍ਰੈੱਡ ਨੂੰ ਨਾਸ਼ਤੇ ਵਿੱਚ ਸ਼ਾਮਲ ਕਰਨ ਲਈ ਕਹਿੰਦੇ ਹਨ ਪਰ ਚਿੱਟੀ ਬ੍ਰੈੱਡ ਦੀ ਬਜਾਏ ਮਲਟੀ-ਗ੍ਰੇਨ ਬ੍ਰੈੱਡ ਜਾਂ ਬ੍ਰਾਊਨ ਬ੍ਰੈੱਡ।
ਬ੍ਰੈੱਡ ਵਿੱਚ ਪੋਸ਼ਕ ਤੱਤ
ਕੈਲੋਰੀ: 82
ਪ੍ਰੋਟੀਨ: 4 ਗ੍ਰਾਮ
ਕੁੱਲ ਚਰਬੀ: 1 ਗ੍ਰਾਮ
ਫੈਟ: 0 ਗ੍ਰਾਮ
ਕਾਰਬੋਹਾਈਡਰੇਟ: 14 ਗ੍ਰਾਮ
ਫਾਈਬਰ: 2 ਗ੍ਰਾਮ
ਖੰਡ: 1 ਗ੍ਰਾਮ
ਖਾਲੀ ਪੇਟ ਬ੍ਰੈੱਡ ਖਾਣ ਨਾਲ ਹੋ ਸਕਦੇ ਨੁਕਸਾਨ
ਹਾਈ ਬਲੱਡ ਸ਼ੂਗਰ ਵਧ ਸਕਦੀ
ਰੋਜ਼ਾਨਾ ਖਾਲੀ ਪੇਟ ਬ੍ਰੈੱਡ ਖਾਣ ਨਾਲ ਸ਼ੂਗਰ ਲੈਵਲ ਕਾਫੀ ਵਧ ਸਕਦਾ ਹੈ। ਇਸ ਦਾ ਉੱਚ ਗਲਾਈਸੈਮਿਕ ਇੰਡੈਕਸ ਤੁਹਾਡੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਬ੍ਰੈੱਡ ਵਿੱਚ ਐਮੀਲੋਪੈਕਟਿਨ ਏ ਹੁੰਦਾ ਹੈ ਜੋ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ। ਰੋਜ਼ਾਨਾ ਬ੍ਰੈੱਡ ਖਾਣ ਨਾਲ ਸ਼ੂਗਰ, ਗੁਰਦੇ ਦੀ ਪੱਥਰੀ ਤੇ ਦਿਲ ਦੇ ਰੋਗ ਵੀ ਹੋ ਸਕਦੇ ਹਨ।
ਮਾੜੇ ਕੋਲੇਸਟ੍ਰੋਲ ਨੂੰ ਵਧਾਉਂਦਾ
ਵਿਟਾਮਿਨ ਈ ਤੇ ਫਾਈਬਰ ਜੋ ਸ਼ਾਇਦ ਹੀ ਬ੍ਰੈੱਡ ਵਿੱਚ ਮੌਜੂਦ ਹੁੰਦੇ ਹਨ। ਇਸ ਕਾਰਨ ਜੇਕਰ ਇਸ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਸਰੀਰ ‘ਚ ਖਰਾਬ ਕੋਲੈਸਟ੍ਰਾਲ ਵਧਣ ਲੱਗਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਭਾਰ ਵਧਣਾ ਸ਼ੁਰੂ ਹੋ ਜਾਂਦਾ
ਰੋਜ਼ਾਨਾ ਬ੍ਰੈੱਡ ਖਾਣ ਨਾਲ ਸਰੀਰ ਦਾ ਭਾਰ ਵਧਣ ਲੱਗਦਾ ਹੈ। ਇਸ ਦੀ ਸ਼ੁਰੂਆਤ ਕਬਜ਼ ਨਾਲ ਹੁੰਦਾ ਹੈ। ਅੱਗੇ ਜਾ ਕੇ, ਮੈਟਾਬੋਲਿਕ ਰੇਟ ਘੱਟ ਜਾਵੇਗਾ। ਇਸ ਤੋਂ ਬਾਅਦ ਸਰੀਰ ‘ਚ ਪ੍ਰੋਟੀਨ ਤੇ ਫੈਟ ਜਮ੍ਹਾ ਹੋਣ ਲੱਗੇਗਾ। ਕਾਰਬੋਹਾਈਡਰੇਟ ਚੀਨੀ ਵਿੱਚ ਬਦਲਣਾ ਸ਼ੁਰੂ ਕਰ ਦੇਣਗੇ। ਇਹੀ ਕਾਰਨ ਹੈ ਕਿ ਭਾਰ ਵਧਣ ਲੱਗਦਾ ਹੈ। ਵ੍ਹਾਈਟ ਬ੍ਰੈੱਡ ਭਾਰ ਵਧਣ ਦਾ ਮੁੱਖ ਕਾਰਨ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।